3 ਪੈਟਰੋਲ ਬੰਬਾਂ ਸਮੇਤ 4 ਲੋਕਾਂ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮੋਗਾ : ਦਿੱਲੀ ਵਿੱਚ ਹੋਏ ਕਾਰ ਬਲਾਸਟ ਮਾਮਲੇ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸੀ ਨਾਲ ਪੁਲਿਸ ਪ੍ਰਸ਼ਾਸਨ ਵੀ ਹੁਣ ਪੂਰੀ ਤਰ੍ਹਾਂ ਸਖ਼ਤ ਹੋ ਗਿਆ ਹੈ। ਸਾਰੇ ਪੰਜਾਬ ਦੀ ਪੁਲਿਸ ਟੀਮ ਅਤੇ ਹੋਰ ਵੱਡੇ ਅਧਿਕਾਰੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਜਿੱਥੇ ਪਬਲਿਕ ਥਾਵਾਂ ’ਤੇ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਪੁਲਿਸ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਵੀ ਸ਼ੱਕੀ ਲੋਕਾਂ ਦੀ ਤਲਾਸ਼ੀ ਕਰ ਰਹੀ ਹੈ।

ਇਸੇ ਮੁਸਤੈਦੀ ਦੇ ਚਲਦੇ ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਮੋਗਾ ਦੇ ਕਸਬਾ ਬਾਘਾਪੁਰਾਣਾ ਪੁਲਿਸ ਨੇ 3 ਪੈਟਰੋਲ ਬੰਬਾਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਤੋਂ 2 ਮੋਟਰਸਾਈਕਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਫਰੀਦਕੋਟ ਦੇ ਰਹਿਣ ਵਾਲੇ ਹਨ। ਉਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਅਤੇ ਉਨ੍ਹਾਂ ਦੀ ਕੀ ਸਾਜ਼ਿਸ਼ ਸੀ ਇਸ ਗੱਲ ਦੀ ਜਾਂਚ ਪੁਲਿਸ ਟੀਮ ਕਰ ਰਹੀ ਹੈ

#moganews #latestnews #nationalnews #breakingnews