ਚੰਡੀਗੜ ਦੇ ਪਿੰਡ ਮੌਲੀ ਜਾਗਰਣ ਵਿੱਚ ਦੇਰ ਰਾਤ ਅਚਾਨਕ ਸਿਲੰਡਰ ਫੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸ ਦਈਏ ਕਿ ਘਰ ਦੇ ਅੰਦਰ ਛੋਟੇ ਸਿਲੰਡਰਾਂ ਵਿੱਚ ਨਾਜ਼ਾਇਜ਼ ਗੈਸ ਭਰੀ ਜਾ ਰਹੀ ਸੀ।
ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੇ ਘਰਾ ਨੂੰ ਵੀ ਤਰੇੜਾ ਆ ਗਈਆ। ਪੁਲਿਸ ਨੇ ਮੌਕੇ ਤੇ ਪਹੁੰਚ ਵਿਅਕਤੀ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
