FAKE ID ਖ਼ਿਲਾਫ਼ ਕਰਾਵਾਂਗੇ ਕਾਨੂੰਨੀ ਕਾਰਵਾਈ : ਮੂਸੇਵਾਲੇ ਦਾ ਪਰਿਵਾਰ

ਮਾਨਸਾ : ਪੰਜਾਬੀ ਗਾਇਕ Sidhu Moosewala ਦੇ ਭਰਾ (ਛੋਟਾ ਸਿੱਧੂ) ਸੁਭਦੀਪ ਸਿੰਘ ਦੇ ਨਾਮ ‘ਤੇ ਬਣ ਰਹੀਆਂ ਫੇਕ ਸੋਸ਼ਲ ਮੀਡੀਆ ਆਈਡੀਜ਼ ਨੂੰ ਲੈ ਕੇ ਪਰਿਵਾਰ ਵੱਲੋਂ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਗਈ ਹੈ

ਬਾਪੂ ਬਲਕੌਰ ਸਿੰਘ ਨੇ ਪੋਸਟ ਪਾਕੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਵੀ ਆਈਡੀ ਵੱਲੋਂ ਛੋਟੇ ਸੁਭਦੀਪ ਸਿੰਘ ਦੇ ਨਾਮ ਨਾਲ mention ਜਾਂ follow ਕਰਨ ਲਈ ਕਿਹਾ ਜਾ ਰਿਹਾ ਹੈ, ਤਾਂ ਉਹ ਫੇਕ ਹੋ ਸਕਦੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੀਆਂ ਆਈਡੀਜ਼ ਤੋਂ ਦੂਰ ਰਹਿਣ

  • ⚠️ ਜਨਤਾ ਲਈ ਅਹਿਮ ਸੁਚਨਾ
  • ❌ ਕਿਸੇ ਵੀ ਅਣਪਛਾਤੀ ID ਨੂੰ Follow ਨਾ ਕਰੋ
  • ❌ ਪੈਸੇ ਜਾਂ ਕੋਈ ਵੀ ਨਿੱਜੀ ਜਾਣਕਾਰੀ ਨਾ ਸਾਂਝੀ ਕਰੋ
  • “ਅਸੀਂ ਸੁਭਦੀਪ ਦੇ ਨਾਮ ‘ਤੇ ਕੋਈ ਹੋਰ Official Page ਨਹੀਂ ਚਲਾ ਰਹੇ। ਬਾਕੀ ਸਾਰੇ ਪੇਜ ਫੇਕ ਹਨ। ਕਿਰਪਾ ਕਰਕੇ ਸਾਵਧਾਨ ਰਹੋ।”
    — Balkaur Singh Sidhu

ਪਰਿਵਾਰ ਨੇ ਜਿਹੜੇ FAKE ID ਬਣਾਕੇ ਚਲਾ ਰਹੇ ਨੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਨੇ, ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦੇਣਗੇ, ਜੋ FAKE ID ਬਣਾਕੇ ਲੋਕਾਂ ਤੋਂ ਪੈਸੇ ਮੰਗ ਰਹੇ ਨੇ