ਮੁੰਬਈ : ਮੁੰਬਈ ਦੇ ਪੋਵਈ ਇਲਾਕੇ ਤੋਂ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਸ਼ੂਟਿੰਗ ਦਾ ਝਾਂਸਾ ਦੇ ਕੇ 22 ਬੱਚਿਆਂ ਨੂੰ ਸਟੂਡੀਓ ਅੰਦਰ ਬੰਧਕ ਬਣਾ ਲਿਆ। ਦੋਸ਼ੀ ਦੀ ਪਛਾਣ ਰੋਹਿਤ ਆਰੀਆ ਵਜੋਂ ਹੋਈ ਹੈ, ਜਿਸ ਨੇ ਇਹ ਸਨਸਨੀਖੇਜ਼ ਘਟਨਾ ਆਰਏ ਸਟੂਡੀਓ ਵਿੱਚ ਅੰਜਾਮ ਦਿੱਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਚਾ ਲਿਆ ਹੈ।
ਰੋਹਿਤ ਆਰੀਆ ਨੇ ਬੱਚਿਆਂ ਨੂੰ ਬੰਧਕ ਬਣਾਉਣ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਹ ਕਹਿੰਦਾ ਹੈ, “ਮੈਂ ਰੋਹਿਤ ਆਰੀਆ ਹਾਂ। ਖੁਦਕੁਸ਼ੀ ਕਰਨ ਦੀ ਬਜਾਏ ਮੈਂ ਇੱਕ ਯੋਜਨਾ ਬਣਾਈ ਅਤੇ ਕੁਝ ਬੱਚਿਆਂ ਨੂੰ ਬੰਧਕ ਬਣਾ ਲਿਆ। ਮੇਰੀਆਂ ਕੋਈ ਵੱਡੀਆਂ ਮੰਗਾਂ ਨਹੀਂ ਹਨ, ਸਿਰਫ਼ ਕੁਝ ਸਧਾਰਣ ਸਵਾਲ ਹਨ। ਮੈਂ ਨਾ ਅੱਤਵਾਦੀ ਹਾਂ ਤੇ ਨਾ ਹੀ ਕੋਈ ਪੈਸੇ ਦੀ ਮੰਗ ਕਰ ਰਿਹਾ ਹਾਂ। ਮੈਂ ਸਿਰਫ਼ ਗੱਲਬਾਤ ਰਾਹੀਂ ਹੱਲ ਲੱਭਣਾ ਚਾਹੁੰਦਾ ਹਾਂ।”
ਵੀਡੀਓ ਵਿੱਚ ਉਹ ਇਹ ਵੀ ਕਹਿੰਦਾ ਹੈ ਕਿ ਉਹ ਇਕੱਲਾ ਨਹੀਂ, ਬਲਕਿ ਕਈ ਲੋਕ ਉਸਦੇ ਨਾਲ ਹਨ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੂੰ ਦੁਪਹਿਰ 1:45 ਵਜੇ ਸੂਚਨਾ ਮਿਲੀ ਕਿ ਸਟੂਡੀਓ ਵਿੱਚ ਇਹ ਘਟਨਾ ਹੋ ਰਹੀ ਹੈ। ਮੌਕੇ ‘ਤੇ ਪਹੁੰਚ ਕੇ ਪੁਲਿਸ ਨੂੰ ਇੱਕ ਏਅਰਗਨ ਅਤੇ ਕੁਝ ਰਸਾਇਣ ਮਿਲੇ। ਪ੍ਰਾਰੰਭਿਕ ਜਾਂਚ ‘ਚ ਪਤਾ ਲੱਗਿਆ ਕਿ ਦੋਸ਼ੀ ਅਸਲ ਵਿੱਚ ਇਕੱਲਾ ਹੀ ਸੀ। ਕਮਰੇ ਵਿੱਚ ਦੋ ਹੋਰ ਲੋਕ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਸੀ। ਪੁਲਿਸ ਵੱਲੋਂ ਘਟਨਾ ਸਥਲ ਦੀ ਜਾਂਚ ਜਾਰੀ ਹੈ

#mumbaikidnappingnews #Mumbainews
