ਪਟਿਆਲਾ ਦੇ ਪਾਸੀ ਰੋਡ ‘ਤੇ ਸੇਵਾਮੁਕਤ ਬੈਂਕ ਮੈਨੇਜਰ ਬਲਬੀਰ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਬਲਬੀਰ ਸਿੰਘ ਜੋ ਕਿ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਆਇਆ ਸੀ ਤਾਂ ਇਸ ਦੋਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਬਲਬੀਰ ਸਿੰਘ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ।
ਦੱਸ ਦਈਏ ਕਿ ਪਾਸੀ ਰੋਡ ਦੇ ਇਲਾਕੇ ਪਟਿਆਲਾ ਦਾ ਸਭ ਤੋਂ ਸੁਰੱਖਿਅਤ ਇਲਾਕਾ ਹੈ। ਇਸਨੂੰ ਪੁਲਿਸ, ਨਿਆਂਪਾਲਿਕਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਸਰਕਾਰੀ ਰਿਹਾਇਸ਼ ਮੰਨਿਆ ਜਾਂਦਾ ਹੈ। ਪਰ ਫਿਰ ਵੀ ਪੁਲਿਸ ਦੀ ਸੁਰੱਖਿਆ ਤੇ ਵੱਡਾ ਸਵਾਲ ਖਡਾ ਹੁੰਦਾ ਹੈ।
