ਬਿਹਾਰ ਦੇ ਮੁਜ਼ੱਫਰਪੁਰ ਤੋਂ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 33 ਬੱਚਿਆ ਨਾਲ ਸਵਾਰ ਕਿਸ਼ਤੀ ‘ਚ ਡੁੱਬ ਗਈ।
ਮੁਜ਼ੱਫਰਪੁਰ ਦੇ ਗਾਏਘਾਟ ਦੇ ਬੇਨੀਬਾਦ ਓਪੀ ਇਲਾਕੇ ਦੇ ਮਧੂਪੱਟੀ ਘਾਟ ਉਤੇ ਕਿਸ਼ਤੀ ਹਾਦਸੇ ਦੌਰਾਨ 16 ਬੱਚੇ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ 17 ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮੌਕੇ ‘ਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
