ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੀ ਜਨਤਾ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਰਾਜਭਵਨ ਵਿੱਚ ਸੀਐੱਮ ਅਹੁਦੇ ਦੀ ਸਹੁੰ ਚੁੱਕੀ ਹੈ। ਨਾਇਬ ਸੈਣੀ ਨੂੰ ਰਾਜਪਾਲ ਬੰਡਾਰੂ ਦਤਾਤ੍ਰੇਯ ਨੇ ਸਹੁੰ ਚੁਕਾਈ। ਸਹੁੰ ਲੈਣ ਤੋਂ ਪਹਿਲਾਂ ਨਾਇਬ ਸਿੰਘ ਸੈਣੀ ਨੇ ਮਨੋਹਰ ਲਾਲ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਇਸ ਦੌਰਾਨ ਕੰਵਰ ਪਾਲ ਗੁਰਜਰ ਨੇ ਵੀ ਮੰਤਰੀ ਅਹੁਦੇ ਤੇ ਗੋਪਨੀਅਤ ਦੀ ਸਹੁੰ ਚੁੱਕੀ। ਖੱਟਰ ਸਰਕਾਰ ਵਿਚ ਕੰਵਰ ਪਾਲ ਗੁਰਜਰ ਸਿੱਖਿਆ ਮੰਤਰੀ ਸਨ। ਦੂਜੇ ਪਾਸੇ ਮੂਲਚੰਦ ਸ਼ਰਮਾ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ।
