ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਦਿੱਲੀ ਮੈਟਰੋ ਦਾ ਸਫਰ, ਸਵਾਰੀਆਂ ਨਾਲ ਕੀਤੀਆ ਗੱਲਾਂ-ਬਾਤਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਮੈਟਰੋ ਰਾਹੀਂ ਯਾਤਰਾ ਕੀਤੀ ਹੈ।ਦਿੱਲੀ ਮੈਟਰੋ ਤੋਂ ਡੀਯੂ ਪ੍ਰੋਗਰਾਮ ਦੇ ਰਸਤੇ ਵਿੱਚ PM ਮੋਦੀ ਦੇ ਕਈ ਵੀਡੀਓ ਸ਼ੇਅਰ ਵੀ ਕੀਤੇ ਗਏ ਜੋ ਕਿ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆ ਹਨ ਅਤੇ ਉਹਨਾਂ ਦੇ ਸਮਰਥਕਾਂ ਵੱਲੋ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ। ਜਿਸ ‘ਚ ਉਹ ਆਪਣੇ ਨੌਜਵਾਨ ਸਹਿ-ਯਾਤਰੂਆਂ ਨਾਲ ਕਾਫੀ ਖੁਸ਼ ਨਜ਼ਰ ਆਏ। ਇਨ੍ਹਾਂ ਵੀਡੀਓ ਵਿੱਚ ਪੀਐਮ ਮੋਦੀ ਆਪਣੇ ਨਾਲ ਬੈਠੇ ਲੋਕਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਪੀਐਮ ਮੋਦੀ ਨੂੰ ਡੀਯੂ ਸ਼ਤਾਬਦੀ ਸਮਾਰੋਹ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਜਿਸ ਦੀ ਸ਼ੁਰੂਆਤ 1 ਮਈ 2022 ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਖੁਦ ਟਿਕਟ ਕਾਊਂਟਰ ਤੱਕ ਗਏ ਅਤੇ ਫਿਰ ਆਮ ਯਾਤਰੀ ਵਾਂਗ ਮੈਟਰੋ ਟਰੇਨ ‘ਚ ਚੜ੍ਹਨ ਲਈ ਪ੍ਰਵੇਸ਼ ਦੁਆਰ ਤੋਂ ਲੰਘੇ

Tags :