ਪਠਾਨਕੋਟ ਤੋ ਜੰਮੂ ਜਾਣ ਵਾਲਾ ਨੈਸ਼ਨਲ ਹਾਈਵੇਅ ਹੋਇਆ ਬੰਦ, ਲੱਗੀਆ ਲੰਮੀਆ ਕਤਾਰਾਂ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਦੇ ਚਡਵਾਲ ਨੇੜੇ ਤੇਜ਼ ਪਾਣੀ ਕਾਰਨ ਇਕ ਪੁਲ ਟੁੱਟ ਗਿਆ ਹੈ, ਜਿਸ ਕਾਰਨ ਜੰਮੂ-ਕਸ਼ਮੀਰ ਵਿੱਚ ਪੰਜਾਬ ਤੋਂ ਆਉਣ ਵਾਲੇ ਵਾਹਨਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਕਾਰਨ ਕਈ ਲੰਮਾ ਜਾਮ ਲੱਗ ਗਿਆ ਹੈ ਤੇ ਲੋਕਾਂ ਨੂੰ ਕਈ ਸਾਰੀਆ ਮੁਸ਼ਕਲਾਂ ਦੀ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ ਤੋਂ ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਨੈਸ਼ਨਲ ਹਾਈਵੇਅ ਨੰਬਰ 44 ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਜੰਮੂ ਨੂੰ ਜਾਣ ਵਾਲੇ ਹਾਈਵੇਅ ‘ਤੇ ਚੱਢੇਵਾਲ ਮੋਡ ਨੇੜੇ ਖੱਡ ‘ਚ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਨੂੰ ਨੁਕਸਾਨ ਪਹੁੰਚਿਆ ਹੈ।