ਨਵੀਂ ਦਿੱਲੀ: ਜੇਕਰ ਤੁਸੀਂ ਹੋਸਟਲ ਚਲਾਉਂਦੇ ਹੋ ਤਾਂ ਤੁਹਾਡੇ ‘ਤੇ ਵਿੱਤੀ ਬੋਝ ਵਧਣ ਵਾਲਾ ਹੈ। ਦਰਅਸਲ, ਨਵੇਂ ਨਿਯਮ ਦੇ ਕਾਰਨ ਹੁਣ ਹੋਸਟਲ ਦੇ ਕਿਰਾਏ ‘ਤੇ 12 ਫੀਸਦੀ ਜੀਐਸਟੀ ਅਦਾ ਕਰਨਾ ਹੋਵੇਗਾ। ਹੋਸਟਲ ਦਾ ਕਿਰਾਇਆ ਜੀਐਸਟੀ-ਅਥਾਰਟੀ ਫਾਰ ਐਡਵਾਂਸ ਰੂਲਿੰਗ ਦੇ ਅਨੁਸਾਰ ਜੀਐਸਟੀ ਛੋਟ ਲਈ ਯੋਗ ਨਹੀਂ ਹੈ।
ਮਾਮਲਾ ਇਹ ਹੈ ਕਿ ਬੈਂਗਲੁਰੂ ਦੀ ‘ਸ੍ਰੀ ਸਾਈ ਲਗਜ਼ਰੀਅਸ ਸਟੇ’ ਸੰਸਥਾ ਨੇ ਲੋਕਾਂ ਨੂੰ ਪੇਇੰਗ ਗੈਸਟ ਦੀ ਸੁਵਿਧਾ ਉਪਲਬਧ ਕਰਵਾਈ ਹੈ। ਇਸ ਸੰਸਥਾ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਪ੍ਰਾਈਵੇਟ ਹੋਸਟਲਾਂ ਵਾਂਗ ਉਨ੍ਹਾਂ ਨੂੰ ਵੀ ‘ਰਿਹਾਇਸ਼ੀ ਨਿਵਾਸ’ ਦੀ ਛੋਟ ਦਿੱਤੀ ਜਾਵੇ। ਉਹ ਪਾਣੀ, ਬਿਜਲੀ ਅਤੇ ਵਾਈ-ਫਾਈ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦੇ ਹਨ। ਜੇਕਰ ਕੋਈ ਪ੍ਰਾਪਰਟੀ ਰਿਹਾਇਸ਼ ਲਈ ਦਿੱਤੀ ਜਾ ਰਹੀ ਹੈ ਤਾਂ ਉਸ ‘ਤੇ ਜੀਐੱਸਟੀ ਨਹੀਂ ਦੇਣਾ ਪੈਂਦਾ, ਪਰ ਹੋਸਟਲਾਂ ‘ਤੇ ਇਹ ਨਿਯਮ ਲਾਗੂ ਨਹੀਂ ਹੁੰਦਾ।