31 ਅਗਸਤ ਤੋਂ 1 ਸਤੰਬਰ ਤੱਕ ਚੀਨ ਦਾ ਕਰਨਗੇ ਦੌਰਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਗਸਤ ਤੋਂ 1 ਸਤੰਬਰ ਤੱਕ ਚੀਨ ਦੇ ਤਿਅਨਜਿਨ ਸ਼ਹਿਰ ਵਿੱਚ ਹੋਣ ਵਾਲੀ ਖੇਤਰੀ ਸਿਖਰ ਸੰਮੇਲਨ SCO (ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ) ਵਿੱਚ ਸ਼ਾਮਿਲ ਹੋਣ ਲਈ ਚੀਨ ਦਾ ਦੌਰਾ ਕਰਨਗੇ — ਜੋ ਕਿ 2020 ਦੀ ਗਲਵਾਨ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਵਿਗੜੇ ਸੰਬੰਧਾਂ ਨੂੰ ਸਮਾਨ੍ਯ ਕਰਨ ਵੱਲ ਇੱਕ ਹੋਰ ਕਦਮ ਮੰਨਿਆ ਜਾ ਰਿਹਾ ਹੈ।
ਪੀਐਮ ਮੋਦੀ ਦੀ ਆਖਰੀ ਚੀਨ ਯਾਤਰਾ 2019 ਵਿੱਚ ਹੋਈ ਸੀ। ਹਾਲਾਂਕਿ, ਉਨ੍ਹਾਂ ਨੇ ਅਕਤੂਬਰ 2024 ਵਿੱਚ ਕਜ਼ਾਨ ਵਿੱਚ ਹੋਈ ਬ੍ਰਿਕਸ ਸੰਮੇਲਨ ਦੇ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗਲ-ਬਾਤ ਕੀਤੀ ਸੀ।
ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਾਫ਼ੀ ਸਖ਼ਤ ਟੈਰਿਫ ਲਗਾਏ ਜਾ ਰਹੇ ਹਨ ਅਤੇ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ਉੱਤੇ ਦਬਾਅ ਵਧ ਰਿਹਾ ਹੈ। ਅਜਿਹੇ ਹਾਲਾਤਾਂ ‘ਚ ਚੀਨ ਨਾਲ ਭਾਰਤ ਦੇ ਸੰਬੰਧਾਂ ਦੀ ਦੁਬਾਰਾ ਸਮੀਖਿਆ ਕਰਨਾ ਅਮਰੀਕਾ ਲਈ ਸੰਤੁਲਨ ਬਣਾਉਣ ਵਾਲਾ ਫੈਕਟਰ ਸਾਬਤ ਹੋ ਸਕਦਾ ਹੈ

