ਟਰੰਪ ਅਤੇ ਪੁਤਿਨ ਵਿਚਾਲੇ ਅਗਲੇ ਹਫ਼ਤੇ ਯੂਕਰੇਨ ਵਾਰਤਾ ਲਈ ਹੋਵੇਗੀ ਮੀਟਿੰਗ

ਨਿਊਯਾਰਕ (ਅਰਜੁਨ ਰੱਤੂ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਗਲੇ ਸ਼ੁੱਕਰਵਾਰ 15 ਅਗਸਤ ਨੂੰ ਅਮਰੀਕਾ ਦੇ ਅਲਾਸਕਾ ਵਿੱਚ ਯੂਕਰੇਨ ਜੰਗ ਦੇ ਭਵਿੱਖ ਬਾਰੇ ਗੱਲਬਾਤ ਕਰਨ ਲਈ ਮਿਲਣਗੇ, ਤਾਂ ਜੋ ਯੂਕਰੇਨ ਵਿੱਚ ਜੰਗ ਖਤਮ ਕਰਨ ਬਾਰੇ ਗੱਲਬਾਤ ਕੀਤੀ ਜਾ ਸਕੇ — ਜੋ ਇੱਕ ਵੱਡਾ ਮੋੜ ਹੋ ਸਕਦਾ ਹੈ, ਕਿਉਂਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਇਸ ਗੱਲ ‘ਤੇ ਨਾਰਾਜ਼ਗੀ ਜਤਾਉਂਦੇ ਆ ਰਹੇ ਸਨ ਕਿ ਲੜਾਈ ਰੋਕਣ ਲਈ ਜ਼ਿਆਦਾ ਕੁਝ ਨਹੀਂ ਕੀਤਾ ਜਾ ਰਿਹਾ

ਟਰੰਪ ਨੇ ਸੋਸ਼ਲ ਮੀਡੀਆ ਤੇ’ ਲਿਖਿਆ ਹੈ ਕਿ 15 ਅਗਸਤ ਨੂੰ ਪੁਤਿਨ ਮੈਨੂੰ ਮਿਲਣ ਆ ਰਹੇ ਨੇ, ਜਿਸ ਦੀ ਪੂਸ਼ਟੀ ਬਾਅਦ ਵਿੱਚ ਕਰੇਮਲਿਨ ਦੇ ਬੋਲਪਾਤਰ ਨੇ ਵੀ ਕੀਤੀ। ਉਨ੍ਹਾਂ ਕਿਹਾ ਕਿ ਅਲਾਸਕਾ ਦੀ ਸਥਿਤੀ ਰੂਸ ਦੇ ਨੇੜੇ ਹੋਣ ਕਰਕੇ ਇਹ ਥਾਂ “ਕਾਫੀ ਤਰਕਸੰਗਤ” ਹੈ।

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਕਿਸੇ ਵੀ ਹੱਲ ਵਿੱਚ ਯੂਕਰੇਨ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਉਹ “ਸਥਾਈ ਸ਼ਾਂਤੀ” ਵਲ ਅੱਗੇ ਵਧਣ ਲਈ ਹਰ ਸਾਥੀ ਨਾਲ ਕੰਮ ਕਰਨ ਲਈ ਤਿਆਰ ਹਨ।

ਇਹ ਐਲਾਨ ਉਸ ਤੋਂ ਥੋੜ੍ਹੀਆਂ ਘੰਟਿਆਂ ਬਾਅਦ ਆਇਆ ਜਦੋਂ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਯੂਕਰੇਨ ਨੂੰ ਜੰਗ ਖਤਮ ਕਰਨ ਲਈ ਕੁਝ ਇਲਾਕਾ ਛੱਡਣਾ ਪੈ ਸਕਦਾ ਹੈ। ਇਹ ਜੰਗ ਫਰਵਰੀ 2022 ਵਿੱਚ ਰੂਸ ਵੱਲੋਂ ਯੂਕਰੇਨ ‘ਤੇ ਪੂਰੇ ਪੱਧਰ ਦੀ ਚੜ੍ਹਾਈ ਨਾਲ ਸ਼ੁਰੂ ਹੋਈ ਸੀ

#trumpputin #putintrump #trumprussia