OYO ਦੇ Founder ਰਿਤੇਸ਼ ਅਗਰਵਾਲ ਦੇ ਪਿਤਾ ਦੀ 20ਵੀਂ ਮੰਜ਼ਿਲ ਤੋਂ ਡਿੱਗ ਕੇ ਹੋਈ ਮੌਤ

ਦੇਸ਼ ਵਿੱਚ ਸਸਤੀ ਹੋਟਲ ਰੂਮ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਓਯੋ ਦੇ ਸੰਸਥਾਪਕ ਰਿਤੇਸ਼ ਅਗਰਵਾਲ ਦੇ ਪਿਤਾ ਰਮੇਸ਼ ਅਗਰਵਾਲ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਹਨਾਂ ਦਾ ਗੁਰੂਗ੍ਰਾਂਮ ਦੀ ਹਾਈਰਾਈਜ਼ ਬਿਲਡਿੰਗ ਦੀ ਕਰੀਬ 20ਵੀਂ ਮੰਜ਼ਿਲ ਤੋ ਡਿੱਗ ਕੇ ਮੌਤ ਹੋ ਗਈ। ਦੱਸ ਦਈਏ ਕਿ ਰਿਤੇਸ਼ ਅਗਰਵਾਲ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਘਰ ਵਿੱਚ ਉਹਨਾਂ ਦੀ ਪਤਨੀ ਅਤੇ ਪੁੱਤਰ ਮੋਜ਼ੂਦ ਸਨ। ਫਿਲਹਾਲ ਪੁਲਿਸ ਵੱਲੋ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਪਰ ਪਰਿਵਾਰ ਵੱਲੋ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

Tags :