ਪਾਕਿਸਤਾਨ ‘ਚ ਮਚੀ ਹਾਹਾਕਾਰ, ਰਮਜ਼ਾਨ ‘ਚ ਕੇਲੇ 500 ਰੁਪਏ ਦਰਜਨ, ਅੰਗੂਰ 1600 ਰੁਪਏ ਕਿਲੋਂ

ਪਾਕਿਸਤਾਨ ਦੇਸ਼ ਚ’ ਆਰਥਿਕ ਸੰਕਟ ਦਾ ਅਸਰ ਹੁਣ ਰਮਜ਼ਾਨ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸਦੀਏ ਪਾਕਿਸਤਾਨ ਚ; ਇੱਕ ਦਰਜਨ ਕੇਲਿਆਂ ਦੀ ਕੀਮਤ 500 ਰੁਪਏ ਤੱਕ ਪਹੁੰਚ ਗਈ ਹੈ ਤੇ ਕੇਲੇ ਦੀ ਗੱਲ ਤਾਂ ਛੱਡੋ, ਅੰਗੂਰਾਂ ਪਾਕਿਸਤਾਨ ਵਿੱਚ ਇਸ ਸਮੇਂ ਅੰਗੂਰ 1600 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਸਿਰਫ਼ ਕੇਲੇ ਅਤੇ ਅੰਗੂਰ ਹੀ ਨਹੀਂ, ਫਲਾਂ ਸਬਜ਼ੀਆਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ‘ਚ 228.28 ਫੀਸਦੀ ਦਾ ਵਾਧਾ ਹੋਇਆ ਹੈ। ਆਟੇ ਦੇ ਰੇਟ 150 ਰੁਪਏ ਕਿੱਲੋ। ਆਰਥਿਕ ਸੰਕਟ ਤੋਂ ਬਾਅਦ ਹੁਣ ਤੱਕ ਆਟੇ ਦੀ ਕੀਮਤ 120.66 ਫੀਸਦੀ ਤੱਕ ਵਧ ਚੁੱਕੀ ਹੈ। ਇਸ ਸਮੇਂ ਪਾਕਿਸਤਾਨ ਵਿੱਚ ਵੀ ਡੀਜ਼ਲ ਦੀਆਂ ਕੀਮਤਾਂ ਅੱਗ ਲਾ ਰਹੀਆਂ ਹਨ। ਇਸ ਸਮੇਂ 102.84 ਫੀਸਦੀ ਤੇ ਪੈਟਰੋਲ 81.17 ਫੀਸਦੀ ਮਹਿੰਗਾ ਵਿਕ ਰਿਹਾ ਹੈ।ਜਿਸ ਨਾਲ ਪਾਕਿਸਤਾਨ ਚ’ ਮਹਿੰਗਾਈ ਨੇ ਲੋਕਾਂ ਦੇ ਵੱਟ ਕੱਢ ਰੱਖੇ ਹੋਏ ਨੇ

Tags :