ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਓ ਸੈਂਟਰ ਦੀ ਚੌਥੀ ਮੰਜ਼ਿਲ ’ਤੇ ਸਥਿਤ ਅਪਰੇਸ਼ਨ ਥੀਏਟਰ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਸ ਦੋਰਾਨ ਕਾਰਡੀਓ ਥੋਰੇਸਿਕਤੇ ਵੈਸਕੁਲਰ ਸਰਜਰੀ ਦੇ ਡਾਕਟਰ ਸ਼ਿਆਮ ਆਪ੍ਰੇਸ਼ਨ ਥਿਏਟਰ ਵਿੱਚ ਆਪ੍ਰੇਸ਼ਨ ਕਰ ਰਹੇ ਸਨ। ਅਚਾਨਕ ਅੱਗ ਲੱਗਣ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ, ਹਾਲਾਂਕਿ ਪ੍ਰਸ਼ਾਸਨ ਨੇ ਇਸ ‘ਤੇ ਤੁਰੰਤ ਮੁਸਤੈਦੀ ਨਾਲ ਕਾਬੂ ਪਾ ਲਿਆ ਹੈ।