ਨਾਕੇਬੰਦੀ ਦੋਰਾਨ ਪੁਲਿਸ ਨਾਲ ਹੋਈ ਬਹਿਸ, ਮੌਕੇ ਤੇ ਹੋਈ ਬਜ਼ੁਰਗ ਦੀ ਮੌਤ

ਭਵਾਨੀਗੜ ਦੇ ਨਜ਼ਦੀਕੀ ਪਿੰਡ ਕਾਕੜਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਦੀ ਪਿੰਡ ਕਲਬੁਰਚਾ ਦੇ ਕੋਲ ਇੱਕ ਪੁਲਿਸ ਨਾਕੇਬੰਦੀ ਦੋਰਾਨ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਮੁਲਾਜ਼ਮਾ ਤੇ ਆਰੋਪ ਲਗਾਉਦੇ ਹੋਏ ਕਿਹਾ ਕਿ ਪੁਲਿਸ ਵੱਲੋ ਜਦੋ ਗੁਰਦੀਪ ਸਿੰਘ ਦਾ ਚਲਾਨ ਕੱਟ ਦਿੱਤਾ ਗਿਆ ਤਾ ਉਸਦੇ ਵੱਲੋ ਆਰਸੀ ਦੀ ਫੋਟੋ ਕਲਿੱਕ ਕਰਨ ਦੀ ਮੰਗ ਕੀਤੀ ਗਈ ।

ਇਸ ਦੋਰਾਨ ਗੁਰਦੀਪ ਸਿੰਘ ਤੇ ਪੁਲਿਸ ਵਿਚਕਾਰ ਬਹਿਸਬਾਜ਼ੀ ਹੋ ਗਈ ਤਾ ਪੁਲਿਸ ਨੇ ਉਸਦੇ ਨਾਲ ਧੱਕਾਮੁੱਕੀ ਤਾ ਗੁਰਦੀਪ ਸਿੰਘ ਜ਼ਮੀਨ ਤੇ ਡਿੱਗ ਗਿਆ , ਜਿਸਦੇ ਕਾਰਣ ਉਸਦੀ ਮੌਤ ਹੋ ਗਈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

Tags :