ਨਾਗੌਰ- ਰਾਜਸਥਾਨ ਦੇ ਨਾਗੌਰ ਇਲਾਕੇ ਦੇ ਡਿਡਵਾਨਾ ਦੇ ਨੁਵਾਨ ਪਿੰਡ ‘ਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਘਰ ਵਿੱਚ ਪਈਆਂ ਮਿਲੀਆਂ। ਆਸ ਪਾਸ ਦੇ ਲੋਕਾ ਵਲੋ ਪੁਲਿਸ ਨੂੰ ਇਸਦੇ ਬਾਰੇ ਸੂਚਿਤ ਕੀਤਾ ਗਿਆ।
ਪੁਲਿਸ ਦੇ ਡਿਪਟੀ ਸੁਪਰਡੈਂਟ ਧਰਮ ਪੂਨੀਆ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕੁਚਮਨ-ਡਿਡਵਾਨਾ ਜ਼ਿਲ੍ਹੇ ਦੇ ਮੌਲਾਸਰ ਥਾਣਾ ਖੇਤਰ ਦੇ ਨਨਵਾ ਪਿੰਡ ਵਿੱਚ ਵਾਪਰੀ। ਇਨ੍ਹਾਂ ਵਿੱਚ ਦੋ ਔਰਤਾਂ ਅਤੇ ਦੋ ਬੱਚੇ ਸ਼ਾਮਲ ਹਨ। ਦੋਵੇਂ ਔਰਤਾਂ ਭੈਣਾਂ ਦੱਸੀਆਂ ਜਾਂਦੀਆਂ ਹਨ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ 6 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
