ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਕੇਂਦਰ ਸਰਕਾਰ ਵੱਲੋਂ 2 ਦਿਨਾਂ ਸੋਗ ਦਾ ਐਲਾਨ

ਦੱਸਦੀਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਚ’ ਦਿਹਾਂਤ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ।ਇਸ ਦਾ ਮਤਲਬ ਹੈ ਕਿ, ਅਗਲੇ ਦੋ ਦਿਨ ਸਾਰੇ ਸਰਕਾਰੀ ਦਫ਼ਤਰਾਂ ਵਿਚ ਲੱਗੇ ਕੌਮੀ ਝੰਡੇ ਝੁਕੇ ਰਹਿਣਗੇ। ਦੱਸ ਦਈਏ ਕਿ, ਬਾਦਲ ਦੇ ਦੇਹਾਂਤ ਤੇ ਜਿਥੇ ਦੁਨੀਆ ਭਰ ਦੇ ਸਿਆਸਤਦਾਨਾਂ ਤੇ ਵਲੋਂ ਅਫ਼ਸੋਸ ਜਾਹਿਰ ਕੀਤਾ ਜਾ ਰਿਹਾ ਹੈ, ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ, ਪੰਜਾਬ ਦੇ CM ਮਾਨ ਤੇ ਹਰਿਆਣਾ CM ਨੇ ਵੀ ਅਫਸੋਸ ਜਾਹਿਰ ਕੀਤਾ