ਪ੍ਰਕਾਸ਼ ਸਿੰਘ ਬਾਦਲ ਦੀਆ ਸਰਪੰਚ ਬਣਨ ਤੋ ਲੈਕੇ ਰਾਜਨੀਤੀ ਦੇ ਸਿਆਸੀ ਸਫਰ ਤੱਕ ਦੀਆ ਕੁੱਝ ਅਹਿਮ ਗੱਲਾਂ

ਬੀਤੀ ਰਾਤ ਪੰਜਾਬ ਦੇ ਉੱਘੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹ ਕਾਫੀ ਲੰਮੇ ਤੋ ਸਾਹ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਜਿਸ ਕਰਕੇ ਉਹਨਾਂ ਦਾ ਕਈ ਦਿਨਾਂ ਤੋ ICU ਵਿੱਚ ਇਲਾਜ ਚੱਲ ਰਿਹਾ ਸੀ। ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਪੰਜਾਬ ਵਿੱਚ ਹੋਇਆ ਸੀ ਅਤੇ ਉਹ ਰਾਜਨੀਤੀ ਵਿੱਚ ਕਦਮ ਰੱਖਣ ਤੋ ਪਹਿਲਾ ਆਪਣੇ ਪਿੰਡ ਬਾਦਲ ਦੇ ਸਰਪੰਚ ਬਣੇ ਅਤੇ ਫਿਰ 1947 ਤੋ ਬੁਾਅਦ ਉਹਨਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ। ਬਾਦਲ ਜੋ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਸਨ। ੳਹ ਪਹਿਲੀ ਵਾਰ 1970-71 ਤੱਕ, ਦੂਜੀ ਵਾਰ 1977-80 ਤੱਕ, ਤੀਜੀ ਵਾਰ 1997-2002 ਤੱਕ ਅਤੇ ਬਾਅਦ ਵਿਚ ਲਗਾਤਾਰ 10 ਸਾਲ 2007-2017 ਤੱਕ ਸੂਬੇ ਦੇ ਮੁੱਖ ਮੰਤਰੀ ਬਣੇ। ਉਹ 1995-2008 ਤੱਕ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਰਿਕਾਰਡ 10 ਵਾਰ ਵਿਧਾਇਕ ਰਹੇ ਹਨ। ਉਹ 1970 ਵਿੱਚ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ 27 ਅਪਰੈਲ ਨੂੰ ਬਾਅਦ ਦੁਪਹਿਰ ਇਕ ਵਜੇ ਪਿੰਡ ਬਾਦਲ ਵਿੱਚ ਹੋਵੇਗਾ।

Tags :