ਦੱਖਣੀ-ਪੱਛਮੀ ਦਿੱਲੀ ਖੇਤਰ ਦੇ ਆਰ.ਕੇ. ਪੁਰਮ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆ ਕਿ ਇਸ ਸੂਚਨਾ ਤੋਂ ਬਾਅਦ ਸਕੂਲ ਕੈਂਪਸ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ ਅਤੇ ਵਿਸਫੋਟਕ ਸਮੱਗਰੀ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਤਰਾਂ ਇਸਤੋ ਪਹਿਲਾ ਵੀ ਕਈ ਸਾਰੇ ਨਾਮੀ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀਆ ਧਮਕੀਆ ਮਿਲ ਚੁੱਕੀਆ ਹਨ ਪਰ ਜੋ ਕਿ ਬਾਅਦ ਵਿੱਚ ਅਫਵਾਹਾਂ ਸਾਬਿਤ ਹੋਈਆ ਸਨ।
