ਪੰਜਾਬ ਵਿੱਚ 20 ਫ਼ੀਸਦੀ ਲੋਕ ਕਰ ਰਹੇ ਹਨ ਨਸ਼ਾ, ਰਿਪੋਰਟ ਵਿੱਚ ਹੋਇਆ ਵੱਡਾ ਖੁਲਾਸਾ

ਪੰਜਾਬ ਤੋਂ ਇੱਕ ਵੱਡੀ ਹੈਰਾਨ ਕਰ ਦੇਣ ਵਾਲੀ ਖ਼ਬਰ ਮਿਲੀ ਹੈ। ਇਹ ਖ਼ਬਰ ਵਾਕਈ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਹਾਲ ਹੀ ਵਿੱਚ ਪੰਜਾਬ ਵਿੱਚ ਨਸ਼ੇ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਅੰਕੜਿਆਂ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਪੰਜਾਬ ‘ਚ ਲਗਭਗ 20 ਫ਼ੀਸਦੀ ਲੋਕ ਨਸ਼ਾ ਕਰ ਰਹੇ ਹਨ।

ਮਿਲੀ ਜਾਣਕਾਰੀ ਅਨੁਸਾਰ, ਰਿਪੋਰਟ ਦੇ ਮੁਤਾਬਕ 10-17 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਓਪੀਔਡਜ਼, ਸੈਡੇਟਿਵ ਅਤੇ ਇਨਹਿਲੇਂਟ ਵਾਲੀਆ ਦਵਾਈਆਂ ਵਿਆਪਕ ਤੌਰ ‘ਤੇ ਪ੍ਰਚਲਿਤ ਹਨ। ਇਸ ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਗੁਜਰਾਤ, ਮਹਾਰਾਸ਼ਟਰ, ਦਿੱਲੀ-ਐਨਸੀਆਰ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਅਤੇ ਪੱਛਮੀ ਬੰਗਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਅਤੇ ਯੂਟੀ ਸਨ।

ਰਿਪੋਰਟ ਦੇ ਮੁਤਾਬਕ ਪੰਜਾਬ ‘ਚ 10 ਤੋਂ 17 ਸਾਲ ਦੀ ਉਮਰ ਦੇ 6.97 ਲੱਖ ਬੱਚੇ ਨਸ਼ੇ ਦੇ ਸ਼ਿਕਾਰ ਹਨ ਅਤੇ ਇਨ੍ਹਾਂ ਵਿੱਚੋਂ 18,100 ਬੱਚੇ ਕੋਕੀਨ ਵਰਗੇ ਨਸ਼ੇ ਦਾ ਵੀ ਸੇਵਨ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਲਗਭਗ 3.43 ਲੱਖ ਬੱਚੇ ਓਪੀਔਡ ਡਰੱਗ ਲੈ ਰਹੇ ਹਨ ਜਿਸ ਵਿੱਚ ਹੈਰੋਇਨ ਵੀ ਸ਼ਾਮਲ ਹੈ। ਰਿਪੋਰਟ ਵਿੱਚ ਹੋਰ ਵੀ ਖੁਲਾਸਾ ਹੋਇਆ ਕਿ ਪੰਜਾਬ ਵਿੱਚ 72,000 ਬੱਚੇ ਇਨਹਿਲੇਂਟ ਦੀ ਲਪੇਟ ਵਿੱਚ ਹਨ। ਇਸ ਰਿਪੋਰਟ ਵਿੱਚ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਹ ਸੀ ਕਿ ਪੰਜਾਬ ਵਿੱਚ 66.70 ਲੱਖ ਤੋਂ ਵੱਧ ਲੋਕ (ਯਾਨੀ ਸੂਬੇ ਦੇ ਲਗਭਗ 20 ਫ਼ੀਸਦੀ ਲੋਕ) ਨਸ਼ਾ ਕਰ ਰਹੇ ਹਨ, ਜਿਨ੍ਹਾਂ ਵਿੱਚ 21.36 ਲੱਖ ਵੱਖ-ਵੱਖ ਕਿਸਮਾਂ ਦੇ ਓਪੀਔਡਜ਼ ਦਾ ਸੇਵਨ ਕਰਦੇ ਹਨ।