ਪਠਾਨਕੋਟ ਦੇ ਪਿੰਡ ਭੜੋਲੀ ਵਿਖੇ ਇੱਕ ਪਰਿਵਾਰ ਵੱਲੋਂ ਠੰਡ ਤੋਂ ਬਚਣ ਦੇ ਲਈ ਕਮਰੇ ਵਿੱਚ ਅੰਗੀਠੀ ਰੱਖਣੀ ਭਾਰੀ ਪੈ ਗਈ। ਜਿਸਦੇ ਕਾਰਣ ਕੋਲ਼ਿਆਂ ਦੀ ਗੈਸ ਚੜਨ ਨਾਲ ਇੱਕ ਹੀ ਪਰਿਵਾਰ ਦੇ ਚਾਰ ਲੋਕ ਬੇਹੋਸ਼ ਹੋ ਗਏ।
ਬੇਹੋਸ਼ ਹੋਏ ਮੈਬਰਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ, ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚਾਰਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।