ਪੰਜਾਬ ਦਾ ਜਵਾਨ ਹੋਇਆ ਸ਼ਹੀਦ, ਪਰਿਵਾਰ ਦਾ ਸੀ ਇਕਲੌਤਾ ਪੁੱਤਰ

ਰਾਏਕੋਟ ਅਧੀਨ ਪੈਂਦੇ ਗੁਰੂਸਰ ਨਾਲ ਲੱਗਦੇ ਪਿੰਡ ਅਕਾਲਗੜ੍ਹ ਦਾ ਫੌਜੀ ਜਵਾਨ ਬਲਬੀਰ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ, ਬਲਬੀਰ ਸਿੰਘ ਜੰਮੂ ਕਸ਼ਮੀਰ ਦੇ ਕੰਟਰੋਲ ਰੇਖਾ ‘ਤੇ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਇਕਲੌਤੇ ਪੁੱਤ ਦੇ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸ ਦੇਈਏ ਕਿ ਸ਼ਹੀਦ ਬਲਬੀਰ ਸਿੰਘ ਅਜੇ ਕੁਆਰਾ ਸੀ ਤੇ 10 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। 3 ਦਿਨ ਪਹਿਲਾਂ ਹੀ ਬਲਬੀਰ ਸਿੰਘ ਦੀ ਆਪਣੀ ਮਾਂ ਨਾਲ ਗੱਲਬਾਤ ਹੋਈ ਸੀ ਅਤੇ ਉਸ ਨੇ ਅਗਲੇ ਹਫਤੇ ਘਰ ਆਉਣ ਬਾਰੇ ਵੀ ਦੱਸਿਆ ਸੀ ਪਰ ਇਸ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖਬਰ ਘਰ ਆ ਗਈ।

Tags :