ਹੋਲੀ ਵਾਲੇ ਦਿਨ ਵੱਡੀ ਵਾਰਦਾਤ, ਨੌਜ਼ਵਾਨ ਦਾ ਬੇਰਿਹਮੀ ਦੇ ਨਾਲ ਕੀਤਾ ਕਤਲ

ਪੂਰੇ ਦੇਸ਼ ਭਰ ਵਿੱਚ ਅੱਜ ਜਿੱਥੇ ਲੋਕਾਂ ਵੱਲੋਂ ਅੱਜ ਜਿਥੇ ਹੋਲੀ ਦਾ ਤਿਓਹਾਰ ਮਨਾਇਆ ਗਿਆ, ਉਥੇ ਹੀ ਪੰਜਾਬ ਵਿਚ ਵੱਡੀ ਵਾਰਦਾਤ ਵਾਪਰਨ ਦੀ ਖਬਰ ਮਿਲੀ ਹੈ। ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਰਾਜੂ ਮਸੀਹ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦਾ ਵਿਆਹ ਹੋਏ ਨੂੰ ਅਜੇ ਕੁਝ ਸਮਾਂ ਹੀ ਹੋਇਆ ਸੀ ਤੇ ਉਸਦੀ ਪਤਨੀ ਵੱਲੋਂ ਚੂੜਾ ਵੀ ਪਾਇਆ ਹੋਇਆ ਸੀ। ਮ੍ਰਿਤਕ ਆਪਣੇ ਭਰਾ ਦੇ ਨਾਲ ਸਾਮਾਨ ਲੈਣ ਲਈ ਜਾ ਰਿਹਾ ਸੀ ਤੇ ਲੁੱਟ ਦੀ ਨੀਅਤ ਨਾਲ ਉਸ ‘ਤੇ ਹਮਲਾ ਕੀਤਾ ਗਿਆ ਤੇ ਕਿਰਚਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਸਦੇ ਵੱਡੇ ਭਰਾ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬਚ ਸਕਿਆ। ਫਿਲਹਾਲ ਪੁਲਿਸ ਵਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Tags :