ਨੂਰਪੁਰ ਬੇਦੀ ਦਾ ਨੌਜ਼ਵਾਨ 9 ਮਹੀਨਿਆਂ ਤੋ ਸਊਦੀ ਅਰਬ ਦੀ ਜੇਲ ਵਿੱਚ ਹੈ ਬੰਦ, ਪਰਿਵਾਰ ਨੇ ਲਗਾਈ ਮੱਦਦ ਦੀ ਗੁਹਾਰ

ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਕੁੰਭੇਵਾਲ ਦਾ 33 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਗਾਂਧੀ ਸਜ਼ਾ ਪੂਰੀ ਹੋ ਜਾਣ ਦੇ ਬਾਵਜੂਦ ਬੀਤੇ ਨੌ ਮਹੀਨਿਆਂ ਤੋਂ ਸਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਆਪਣੀ ਰਿਹਾਈ ਦਾ ਇੰਤਜ਼ਾਰ ਕਰ ਰਿਹਾ ਹੈ। ਪੀੜਿਤ ਪਰਿਵਾਰ ਵਾਰ ਵਾਰ ਮੱਦਦ ਦੀ ਗੁਹਾਰ ਲਗਾ ਰਿਹਾ ਹੈ।

ਗੁਰਦੀਪ ਦੇ ਬਜੁਗਰ ਮਾਤਾ-ਪਿਤਾ , ਪਤਨੀ ਤੇ ਦੋ ਛੋਟੇ ਬੱਚੇ ਹਨ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਤੇ ਉਸਦੇ ਸਾਥੀਆਂ ਨੇ ਮਾਲਕ ਵੱਲੋਂ ਤਨਖਾਹ ਨਾ ਦਿੱਤੇ ਜਾਣ ਕਾਰਨ ਹੜਤਾਲ ਕੀਤੀ ਸੀ। ਮਗਰ ਉਹਨਾਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਛੇ ਮਹੀਨੇ ਦੀ ਕੈਦ ਕਰ ਦਿੱਤੀ ਗਈ। ਪੀੜਿਤ ਪਰਿਵਾਰ ਨੇ ਕਿਹਾ ਕਿ ਹੁਣ ਤਾਂ ਸਜ਼ਾ ਪੂਰੇ ਹੋਇਆ ਵੀ ਤਿੰਨ ਮਹੀਨੇ ਬੀਤ ਗਏ ਹਨ ਪਰ ਉਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਅਤੇ ਉਲਟਾ ਉਹਨਾਂ ਦੇ ਪੁੱਤਰ ਉੱਤੇ ਉਥੋਂ ਦੀ ਅਦਾਲਤ ਨੇ 3000 ਰਿਆਲ ਦਾ ਜੁਰਮਾਨਾ ਲਗਾਇਆ ਹੈ ਜੋ ਅਸੀਂ ਅਦਾ ਨਹੀਂ ਕਰ ਸਕਦੇ।

ਪੀੜਿਤ ਪਰਿਵਾਰ ਨੇ ਦੱਸਿਆ ਕਿ ਉਸ ਦੇਸ਼ ਵਿੱਚ ਹੱਕੀ ਮੰਗਾਂ ਲਈ ਲੋਕ ਆਪਣੀ ਆਵਾਜ਼ ਵੀ ਨਹੀਂ ਉਠਾ ਸਕਦੇ ਤੇ ਹੜਤਾਲ ਕਰਨ ਦੇ ਕਾਰਨ ਰੋਹ ਵਿੱਚ ਆਏ ਸਾਊਦੀ ਦੇਸ਼ ਦੇ ਉਸ ਦੇ ਸੰਬੰਧਿਤ ਮਾਲਕ ਨੇ ਕਿਹਾ ਕਿ ਤੁਸੀਂ ਹੁਣ ਮੇਰੇ ਤੋਂ ਲਿਖਤੀ ਮਾਫੀ ਮੰਗੋ ਨਹੀਂ ਤਾਂ ਮੈਂ ਤੁਹਾਨੂੰ ਅਜਿਹੇ ਕੇਸ ਵਿੱਚ ਫਸਾਵਾਂਗਾ ਤੁਹਾਡੀ ਜਮਾਨਤ ਤੱਕ ਨਹੀਂ ਹੋਵੇਗੀ। ਉੱਥੇ ਦੇ ਥਾਣੇ ਵਿੱਚ ਬੰਦ ਸੁਰਿੰਦਰ ਸਿੰਘ ਤੇ ਮਾਲਕ ਦੇ ਇਸ਼ਾਰੇ ਤੇ ਬਾਰ-ਬਾਰ ਮਾਫੀਨਾਮੇ ਤੇ ਦਸਤਕ ਕਰਨ ਦੇ ਦਬਾਅ ਬਣਾਇਆ ਜਾ ਰਿਹਾ ਸੀ। ਸੁਰਿੰਦਰ ਸਿੰਘ ਨੇ ਦਸਤਖ਼ਤ ਕਰਨ ਤੋਂ ਮਨਾ ਕੀਤਾ ਤਾਂ ਮਾਲਕ ਵੱਲੋਂ ਉਹਨਾਂ ਨੂੰ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਛੇ ਮਹੀਨੇ ਦੀ ਕੈਦ ਕਰ ਦਿੱਤੀ ਗਈ। ਪੀੜਿਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਤੁਰੰਤ ਇਸ ਮਾਮਲੇ ਵਿੱਚ ਦਖਲ ਦੇ ਕੇ ਆਪਣੇ ਪੁੱਤਰ ਨੂੰ ਛੁਡਾਉਣ ਦੀ ਮੰਗ ਕੀਤੀ ਹੈ।

Tags :