ਅਰਮੀਨੀਆ ‘ਚ 21 ਸਾਲ ਦੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ਼ ਹੋਈ ਮੌਤ

ਲਤਾਨਪੁਰ ਲੋਧੀ: ਵਿਦੇਸ਼ ਅਰਮੀਨੀਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਕਮਲ ਕੁਮਾਰ (21) ਪੁੱਤਰ ਬਲਵਿੰਦਰ ਸਿੰਘ, ਵਾਸੀ ਮੁਹੱਲਾ ਪੰਡੋਰੀ, ਦੀ ਮੌਤ ਹੋ ਗਈ। ਕਮਲ ਕੁਮਾਰ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਰਮੀਨੀਆ ਗਿਆ ਸੀ ਅਤੇ ਇੱਕ ਹੋਟਲ ਵਿੱਚ ਕੰਮ ਕਰਦਾ ਸੀ।

ਪਰਿਵਾਰ ਮੁਤਾਬਕ 27 ਦਿਸੰਬਰ ਦੀ ਰਾਤ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਅੱਜ ਉਸ ਦੀ ਲਾਸ਼ ਭਾਰਤ ਪਹੁੰਚੀ, ਜਿਸ ਉਪਰੰਤ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ।

ਮ੍ਰਿਤਕ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ। ਉਸ ਦੀ ਮੌਤ ਨਾਲ ਵਿਧਵਾ ਮਾਂ ਅਤੇ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਲਾਸ਼ ਵਾਪਸ ਲਿਆਂਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਨਾਲ ਮਦਦ ਮਿਲੀ, ਜਿਸ ਲਈ ਪਰਿਵਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਦੁੱਖੀ ਪਰਿਵਾਰ ਨਾਲ ਸਹਾਨੁਭੂਤੀ ਜਤਾਈ ਜਾ ਰਹੀ ਹੈ।