19 ਨਵੰਬਰ ਨੂੰ ਹੁਸ਼ਿਆਰਪੁਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਰੈਲੀ ਵਿੱਚ ਹੋਣਗੇ ਸ਼ਾਮਿਲ

ਹੁਸ਼ਿਆਰਪੁਰ ਵਿਖੇ 19 ਨਵੰਬਰ ਨੂੰ ਮੈਡੀਕਲ ਕਾਲੇਜ ਦਾ ਨੀਹ ਪੱਥਰ ਰੱਖਣ ਸਬੰਧੀ ਹੋਣ ਜਾ ਰਹੀ ਰੈਲੀ ਨੂੰ ਲੈ ਕੇ ਡੀਜੀਪੀ ਲਾਅ ਐੰਡ ਆਰਡਰ ਅਰਪਿਤ ਸ਼ੁਕਲਾ ਸੁੱਰਖਿਆ ਪ੍ਰਬੰਧਾ ਦਾ ਜ਼ਾਇਜ਼ਾ ਲੈਣ ਪਹੁੰਚੇ ਅਤੇ ਅਧਿਕਾਰੀਆ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ। ਇਸ ਦੋਰਾਨ ਉਹਨਾਂ ਕਿਹਾ ਕਿ ਰੈਲੀ ਵਿੱਚ ਆਉਣ ਵਾਲੇ ਲੋਕਾ ਨੂੰ ਕਿਸੇ ਵੀ ਤਰਾ ਦੀ ਕੋਈ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਐਸਐਸਪੀ ਸਰਤਾਜ ਸਿੰਘ ਚਾਹਲ ਅਤੇ ਹੋਰ ਵੀ ਅਧਿਕਾਰੀ ਵੀ ਮੌਜੂਦ ਸਨ। ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ।

Tags :