ਮੋਹਾਲੀ : ਪੰਜਾਬ ਵਿੱਚ 2 ਦਿਨ ਪਹਿਲਾ ਸੋਹਣਾ ਕੱਬਡੀ ਕੱਪ ਦੌਰਾਨ ਕੱਬਡੀ ਖਿਡਾਰੀ ਤੇ ਪਰਮੋਟਰ ਰਾਣਾ ਬਲਾਚੌਰੀਆ ਦਾ ਕਤਲ ਕਰ ਦਿੱਤਾ ਸੀ ਤੇ ਜਦੋ ਰਾਣਾ ਦਾ ਕਤਲ ਹੋਇਆ, ਤਾਂ ਉਸ ਵੇਲੇ ਇਨਸਾਨੀਅਤ ਸ਼ਰਮਸ਼ਾਰ ਹੋ ਗਈ ਜਦੋ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਮਦਦ ਕਰਨ ਦੀ ਬਜਾਏ ਉਸ ਦੇ ਸਰੀਰ ‘ਤੇ ਪਾਇਆ ਹੋਇਆ ਕੀਮਤੀ ਸੋਨਾ ਲੁੱਟਣਾ ਸ਼ੁਰੂ ਕਰ ਦਿੱਤਾ, ਜਿਸ ਚ’ ਉਸਦਾ 8 ਤੋਲੇ ਦੀ ਚੇਨ ,10 ਤੋਲੇ ਦਾ ਕੜ੍ਹਾ ਤੇ ਉਸਦਾ ਪਿਸਤੌਲ ਲੋਕ ਉਥੋਂ ਚੋਰੀ ਕਰਕੇ ਫ਼ਰਾਰ ਹੋ ਗਏ
ਤੁਹਾਨੂੰ ਦਸਦੀਏ ਰਾਣਾ ਬਲਾਂਚੌਰੀਆ ਸੋਨੇ ਦੇ ਗਹਿਣੇ ਪਹਿਨਣ ਦਾ ਸ਼ੌਕੀਨ ਸੀ। ਵਾਰਦਾਤ ਦੇ ਸਮੇਂ ਉਸ ਨੇ ਕਰੀਬ 23 ਲੱਖ ਰੁਪਏ ਦੀ ਕੀਮਤ ਦਾ ਸੋਨਾ ਪਹਿਨਿਆ ਹੋਇਆ ਸੀ। ਕਤਲ ਤੋਂ ਤੁਰੰਤ ਬਾਅਦ, ਜਦੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਸੀ, ਕੁਝ ਸ਼ਰਾਰਤੀ ਅਨਸਰਾਂ ਨੇ ਇਸ ਸਥਿਤੀ ਦਾ ਫਾਇਦਾ ਚੁੱਕਿਆ ਅਤੇ ਉਸ ਦੇ ਗਲੇ ਦੀਆਂ ਚੇਨ ਅਤੇ ਕੜ੍ਹਾ ਚੋਰੀ ਕਰ ਲਿਆ, ਇਸਦੀ ਜਾਣਕਾਰੀ ਪਿਤਾ ਨੇ ਸਾਡੇ ਨਾਲ ਇੰਟਰਵਿਊ ਦੌਰਾਨ ਕੀਤੀ
ਰਾਣਾ ਬਲਾਚੌਰੀਆ ਦੇ ਪਿਤਾ ਤੋਂ ਸੁਣੋ 👇
ਲੋਕਾਂ ਵਿੱਚ ਰੋਸ :
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕ ਇਸ ਘਿਨਾਉਣੀ ਹਰਕਤ ਦੀ ਨਿੰਦਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਦੀ ਮੌਤ ‘ਤੇ ਇਸ ਤਰ੍ਹਾਂ ਦੀ ਲੁੱਟ ਕਰਨਾ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਨਾ ਹੈ, ਤੇ ਇਨਸਾਨੀਅਤ ਸ਼ਰਮਸ਼ਾਰ ਹੋ ਗਈ

#ranabalachaurgoldnews #ranabalachaurianews #ranabalachauriagoldnews #rana #balachaur #punjabviralnews #viralbreakingnews #punjabnews