ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ ਨੂੰ ਮਿਲੇ ਤੇ ਹਰਿਆਣਾ ਦਾ ਪਾਣੀ ਹਰਿਆਣਾ ਨੂੰ ਮਿਲੇ: ਸੰਦੀਪ ਪਾਠਕ

ਚੰਡੀਗੜ੍ਹ- ‘ਆਪ’ ਦੇ ਰਾਜ ਸਭਾ ਸਾਂਸਦ ਸੰਦੀਪ ਪਾਠਕ ਦਾ SYL ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ।  ਸੰਦੀਪ ਪਾਠਕ ਨੇ ਕਿਹਾ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਪੰਜਾਬ ਨੂੰ ਮਿਲੇ ਅਤੇ ਹਰਿਆਣਾ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਮਿਲੇ। ਗੱਲਬਾਤ ਕਰਦਿਆਂ ਸਾਂਸਦ ਪਾਠਕ ਨੇ ਕਿਹਾ ਇਹ ਐਸਵਾਈਐਲ ਦੇ ਮੁੱਦੇ ਦੀ ਯਾਦ ਰਾਜਨੀਤਕ ਪਾਰਟੀਆਂ ਨੂੰ ਚੋਣਾਂ ਵੇਲੇ ਹੀ ਆਉਂਦੀ ਹੈ।

ਇਹ ਬਹੁਤ ਹੀ ਸੰਵਦੇਨਸ਼ੀਲ ਮੁੱਦਾ ਹੈ, ਇਸ ਉਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਭਾਜਪਾ ਤੇ ਕਾਂਗਰਸ ਉਤੇ ਵਰਦਿਆਂ ਕਿਹਾ ਕਿ ਇਨਾਂ ਨੂੰ ਇਸ ਮੁੱਦੇ ਉਤੇ ਸਿਰਫ ਰਾਜਨੀਤੀ ਕਰਨੀ ਹੈ।

Tags :