ਕੈਨੇਡਾ ਦੇ ਸਰੀ ਸ਼ਹਿਰ ਨਾਲ ਸਬੰਧਿਤ ਇੱਕ ਪੰਜਾਬੀ ਮੂਲ ਦੇ ਸਿੱਖ ਨੌਜ਼ਵਾਨ ਨੇ ਅਮਰੀਕੀ ਕਾਲਜ ਬਾਸਕਟਬਾਲ ਵਿੱਚ ਇਤਿਹਾਸ ਰੱਚ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ, ਈਸ਼ਰ ਸਿੰਘ ਸਰਾਏ ਨੇ ਹਾਲ ਹੀ ਵਿੱਚ ਅਮਰੀਕਾ ਦੀ ਵਿੰਥਰੋਪ ਯੂਨੀਵਰਸਿਟੀ ਨਾਲ ਕਮਿਟਮੈਂਟ ਕੀਤੀ ਹੈ।
ਇਸਦੇ ਨਾਲ ਹੀ ਉਹ ਐਨਸੀਏਏ ਡਿਵੀਜ਼ਨ-1 ਬਾਸਕਟਬਾਲ ਵਿੱਚ ਖੇਡਣ ਵਾਲੇ ਪਹਿਲੇ ਦਸਤਾਰਧਾਰੀ ਖਿਡਾਰੀ ਬਣ ਗਏ ਹਨ ਜਿਸਦੇ ਕਾਰਣ ਪੰਜਾਬੀ ਭਾਈਚਾਰੀ ਲਈ ਇਹ ਇੱਕ ਮਾਣ ਵਾਲੀ ਗੱਲ ਹੈ।
