ਗੁਰਦਾਸਪੁਰ : ਅੱਜ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ ਵੱਲੋਂ ਆਪਣੇ ਪਾਰਟੀ ਵਰਕਰਾਂ ਸਮੇਤ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣੇ ਅੱਗੇ ਸੁਖਜਿੰਦਰ ਰੰਧਾਵਾ ਖ਼ਿਲਾਫ਼ ਧਰਨਾ ਦਿੱਤਾ l ਧਰਨੇ ਤੇ ਬੈਠੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸਾਡੇ ਪਾਰਟੀ ਦੇ ਪੁਰਾਣੇ ਵਰਕਰ ਦਲਬੀਰ ਸਿੰਘ ਉਰਫ ਪੱਪੂ ਢਿਲਵਾਂ ਦਾ ਕਤਲ ਸੁਖਜਿੰਦਰ ਰੰਧਾਵਾ ਨੇ ਜੱਗੂ ਭਗਵਾਨਪੁਰ ਕੋਲੋਂ ਕਰਵਾਇਆ ਤੇ ਜਦ ਤੱਕ ਕਾਂਗਰਸ MP ਸੁਖਜਿੰਦਰ ਰੰਧਾਵਾ ਤੇ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਇਸ ਜਗਾਂ ਤੇ’ ਬੈਠ ਰੋਸ਼ ਪ੍ਰਦਰਸ਼ਨ ਕਰਦੇ ਰਹਿਣਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਸੁਖਜਿੰਦਰ ਰੰਧਾਵਾ ਦੀ CBI ਜਾਂਚ ਕਰਾਵੇਗੀ ਤੇ ਪਰਿਵਾਰ ਨੂੰ ਇਨਸਾਫ ਦਵੇਗੀ ਤੇ ਰੰਧਾਵੇ ਨੂੰ ਗ੍ਰਿਫ਼ਤਾਰ ਕਰੇਗੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਸੁੱਚਾ ਸਿੰਘ ਲੰਗਾਹ ਨੇ ਰੰਧਾਵੇ ਤੇ’ ਵੱਡਾ ਇਲਜ਼ਾਮ ਲਗਾਇਆ ਕਿ ਸੁਖਜਿੰਦਰ ਰੰਧਾਵਾ ਦਾ ਜੋ ਵੀ ਵਿਰੋਧ ਕਰਦਾ ਹੈ ਉਹ ਉਸਦਾ ਕਤਲ ਕਰਵਾ ਦਿੰਦਾ ਹੈ

ਥਾਣੇ ਅੱਗੇ ਧਰਨਾ ਦਿੰਦੇ ਹੋਏ ਸੁੱਚਾ ਸਿੰਘ ਲੰਗਾਹ ਤੇ ਪਾਰਟੀ ਵਰਕਰ