ਪੰਜਾਬ ਦੇ ਸਦਰ ਬੰਗਾ ਵਿੱਚ ਇੱਕ 32 ਸਾਲਾ ਮਹਿਲਾ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ, ਮ੍ਰਿਤਕ ਮਹਿਲਾ 2 ਮਾਸੂਮ ਬੱਚੀਆ ਦੀ ਮਾਂ ਸੀ। ਮ੍ਰਿਤਕਾ ਦੇ ਚਾਚਾ ਤੇ ਪਿਤਾ ਨੇ ਸ਼ਹਿਨਾਜ਼ ਦੇ ਸਹੁਰਿਆਂ ਤੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਹਿਨਾਜ਼ ਦਾ ਸੱਤ ਸਾਲ ਪਹਿਲਾਂ ਵਿਆਹ ਹੋਇਆ ਸੀ।
ਥਾਣਾ ਸਦਰ ਬੰਗਾ ਦੇ ਐਚਐਚਓ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮ੍ਰਿਤਕ ਸ਼ਹਿਨਾਜ਼ ਦੇ ਪਤੀ ਅਕਬਰ ਸ਼ਾਹ ਜੇਠ ਗੁਲਜਾਰ ਮੁਹੰਮਦ ਸੋਹਰਾ ਸ਼ੌਕਤ ਅਲੀ ਖਿਲਾਫ 306 ਦਾ ਮੁਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
