ਤੇਜ਼ ਰਫਤਾਰ SUV ਨੇ ਬਜ਼ੁਰਗ ਔਰਤ ਨੂੰ ਮਾਰੀ ਟੱਕਰ, ਮੌਤ

ਨਵੀਂ ਦਿੱਲੀ: ਨੋਇਡਾ ਵਿੱਚ ਇੱਕ ਰਿਹਾਇਸ਼ੀ ਸੁਸਾਇਟੀ ਦੇ ਅੰਦਰ ਪੈਦਲ ਜਾ ਰਹੀ ਇੱਕ ਬਜ਼ੁਰਗ ਔਰਤ ਨੂੰ ਕਾਰ ਨੇ ਜੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਹ ਘਟਨਾ ਸੈਕਟਰ 78 ਸਥਿਤ ਮਹਾਗੁਣ ਮਾਡਰਨ ਸੁਸਾਇਟੀ ਦੀ ਦੱਸੀ ਜਾ ਰਹੀ ਹੈ। ਇਹ ਘਟਨਾ ਰੋਡ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਮ੍ਰਿਤਕ ਔਰਤ ਦੀ ਪਹਿਚਾਣ ਕ੍ਰਿਸ਼ਨਾ ਨਾਰੰਗ (75) ਵਜੋਂ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਕ੍ਰਿਸ਼ਨਾ ਸੈਕਟਰ 78 ਸਥਿਤ ਮਹਾਗੁਣ ਮਾਡਰਨ ਸੋਸਾਇਟੀ ਵਿੱਚ ਸ਼ਾਮ ਦੀ ਸੈਰ ਲਈ ਨਿਕਲੀ ਸੀ ਤਾ ਇਸ ਦੋਰਾਨ ਕਾਰ ਬੇਸਮੈਂਟ ਤੋਂ ਬਾਹਰ ਆਈ ਅਤੇ ਉਸਨੂੰ ਟੱਕਰ ਮਾਰ ਦਿੱਤੀ। ਕਾਰ ਦਾ ਪਹੀਆ ਉਸ ਦੇ ਸਰੀਰ ਉਪਰੋਂ ਲੰਘ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

Tags :