ਲੜਕੀ ਨੂੰ ਅੱਧੀ ਰਾਤ ਤੱਕ ਥਾਣੇ ’ਚ ਰੱਖਣਾ ਪੁਲਿਸ ਨੂੰ ਪਿਆ ਭਾਰੀ, SHO ਸਮੇਤ 3 ਅਧਿਕਾਰੀ ਸਸਪੈਂਡ

ਤਰਨਤਾਰਨ ਦੇ ਥਾਣਾ ਸਦਰ ਵਿੱਚ ਇੱਕ ਲੜਕੀ ਨੂੰ ਕਥਿਤ ਤੌਰ ’ਤੇ ਅੱਧੀ ਰਾਤ ਤੱਕ ਹਿਰਾਸਤ ਵਿੱਚ ਰੱਖਣ ਦੇ ਮਾਮਲੇ ਵਿੱਚ ਹਾਈਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਫਟਕਾਰ ਲਗਾਈ ਹੈ।

ਮਾਮਲੇ ਵਿੱਚ ਐੱਸ.ਐੱਸ.ਪੀ. ਤਰਨਤਾਰਨ ਸੁਰਿੰਦਰ ਲਾਂਬਾ ਵੱਲੋਂ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਨਵਦੀਪ ਸਿੰਘ ਭੱਟੀ, ਡਿਊਟੀ ਅਫ਼ਸਰ ਏ.ਐੱਸ.ਆਈ. ਇੰਦਰਜੀਤ ਸਿੰਘ ਅਤੇ ਨਾਈਟ ਮੁੰਸ਼ੀ ਏ.ਐੱਸ.ਆਈ. ਮਨਜਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।

ਹਾਈਕੋਰਟ ਵਿੱਚ ਸੁਣਵਾਈ ਦੌਰਾਨ ਸੀਸੀਟੀਵੀ ਫੁਟੇਜ ਦਾ ਵੀ ਹਵਾਲਾ ਦਿੱਤਾ ਗਿਆ। ਫੁਟੇਜ ਮੁਤਾਬਕ ਲੜਕੀ ਰਾਤ 10:38 ਵਜੇ ਮੁੰਸ਼ੀ ਦੇ ਕਮਰੇ ਅਤੇ ਕਰੀਬ 11:40 ਵਜੇ ਤੱਕ ਡਿਊਟੀ ਅਫ਼ਸਰ ਦੇ ਕਮਰੇ ਵਿੱਚ ਦਿਖਾਈ ਦਿੱਤੀ। ਅਦਾਲਤ ਨੇ ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਨਾ ਕਰਨ ਸਬੰਧੀ ਵੀ ਸਵਾਲ ਉਠਾਏ।

ਹਾਈਕੋਰਟ ਨੇ ਐੱਸ.ਐੱਸ.ਪੀ. ਤੋਂ ਅਗਲੀ ਰਿਪੋਰਟ ਤਲਬ ਕੀਤੀ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ