ਜੇਕਰ ਤੁਸੀਂ ਵੀ ਘੱਟ ਬਜਟ ਵਿੱਚ ਖੂਬਸੂਰਤ ਬੀਚਾਂ, ਸਸਤੀ ਸ਼ਾਪਿੰਗ ਅਤੇ ਰੰਗੀਨ ਨਾਈਟ ਲਾਈਫ ਦਾ ਆਨੰਦ ਲੈਣ ਲਈ ਥਾਈਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਥਾਈਲੈਂਡ ਸਰਕਾਰ ਨੇ ਇੱਕ ਅਜਿਹਾ ਵੱਡਾ ਫੈਸਲਾ ਲਿਆ ਹੈ ਜਿਸ ਨੇ ਪੂਰੀ ਟ੍ਰੈਵਲ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਥਾਈ ਸਰਕਾਰ ਨੇ ਭਾਰਤ ਸਮੇਤ 90 ਤੋਂ ਵੱਧ ਦੇਸ਼ਾਂ ਲਈ ਲਾਗੂ ਆਪਣੀ ਪ੍ਰਸਿੱਧ 60 ਦਿਨਾਂ ਦੀ ਵੀਜ਼ਾ-ਮੁਕਤ (Visa-Free) ਐਂਟਰੀ ਪਾਲਿਸੀ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ
ਸਰਕਾਰ ਮੁਤਾਬਕ ਕਈ ਵਿਦੇਸ਼ੀ ਨਾਗਰਿਕ ਇਸ ਸਹੂਲਤ ਦੀ ਦੁਰਵਰਤੋਂ ਕਰ ਰਹੇ ਸਨ, ਜਿਸ ਕਾਰਨ ਹੁਣ Imigration ਨਿਯਮਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਅਤੇ ਡਿਜੀਟਲ ਬਣਾਇਆ ਜਾ ਰਿਹਾ ਹੈ
ਕਿਉਂ ਲਿਆ ਗਿਆ ਇਹ ਵੱਡਾ ਫੈਸਲਾ?
ਕੋਵਿਡ-19 ਮਹਾਮਾਰੀ ਤੋਂ ਬਾਅਦ ਆਪਣੇ ਟੂਰਿਜ਼ਮ ਸੈਕਟਰ ਨੂੰ ਮੁੜ ਪਟਰੀ ‘ਤੇ ਲਿਆਉਣ ਲਈ ਥਾਈਲੈਂਡ ਨੇ ਸੈਲਾਨੀਆਂ ਨੂੰ 60 ਦਿਨਾਂ ਤੱਕ ਬਿਨਾਂ ਵੀਜ਼ਾ ਰਹਿਣ ਦੀ ਖੁੱਲ੍ਹ ਦਿੱਤੀ ਸੀ। ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਥਾਈ ਸਰਕਾਰ ਨੂੰ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ:
- ਕਈ ਲੋਕ ਟੂਰਿਸਟ ਵੀਜ਼ਾ ਦੀ ਆੜ ਵਿੱਚ ਉੱਥੇ ਗੈਰ-ਕਾਨੂੰਨੀ ਕਾਰੋਬਾਰ ਚਲਾ ਰਹੇ ਸਨ।
- ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਵੱਡੀ ਗਿਣਤੀ ਵਿੱਚ ਲੋਕ ਥਾਈਲੈਂਡ ਵਿੱਚ ਓਵਰਸਟੇ (Overstay) ਯਾਨੀ ਨਜਾਇਜ਼ ਤੌਰ ‘ਤੇ ਰਹਿ ਰਹੇ ਸਨ।
- ਇਸੇ ਸੁਰੱਖਿਆ ਖ਼ਤਰੇ ਨੂੰ ਦੇਖਦੇ ਹੋਏ ਵੀਜ਼ਾ ਪਾਲਿਸੀ ਕਮੇਟੀ ਹੁਣ ਹਰ ਦੇਸ਼ ਦੀ ਸਥਿਤੀ ਦੀ ਵੱਖਰੇ ਤੌਰ ‘ਤੇ ਸਮੀਖਿਆ ਕਰੇਗੀ
ਭਾਰਤੀ ਸੈਲਾਨੀਆਂ ‘ਤੇ ਕੀ ਪਵੇਗਾ ਅਸਰ?
ਹੁਣ ਭਾਰਤੀ ਯਾਤਰੀਆਂ ਨੂੰ ਥਾਈਲੈਂਡ ਦੀ ਟ੍ਰਿਪ ਪਲੈਨ ਕਰਨ ਸਮੇਂ ਵਧੇਰੇ ਸਾਵਧਾਨੀ ਵਰਤਣੀ ਪਵੇਗੀ। ਨਵੇਂ ਫੈਸਲੇ ਤੋਂ ਬਾਅਦ ਮੁੱਖ ਬਦਲਾਅ ਇਸ ਤਰ੍ਹਾਂ ਹੋਣਗੇ:
ਸਟੇਅ ਦੀ ਮਿਆਦ ਘਟੇਗੀ: ਹੁਣ ਐਂਟਰੀ ਨਿਯਮ ਦੁਬਾਰਾ ਪੁਰਾਣੇ ਦੁਵੱਲੇ ਸਮਝੌਤਿਆਂ ਦੇ ਅਧਾਰ ‘ਤੇ ਤੈਅ ਹੋਣਗੇ। ਇਸ ਦਾ ਮਤਲਬ ਹੈ ਕਿ ਭਾਰਤੀਆਂ ਲਈ ਵੀਜ਼ਾ-ਮੁਕਤ ਰਹਿਣ ਦੀ ਮਿਆਦ ਫਿਰ ਤੋਂ 30 ਦਿਨ ਹੋ ਸਕਦੀ ਹੈ। ਹਾਲਾਂਕਿ, ਲੋੜ ਪੈਣ ‘ਤੇ 30 ਦਿਨਾਂ ਦਾ ਵਾਧੂ ਐਕਸਟੈਂਸ਼ਨ (Extension) ਲਿਆ ਜਾ ਸਕੇਗਾ।
LONG ਵੈਕੇਸ਼ਨ ਵਾਲਿਆਂ ਨੂੰ ਮੁਸ਼ਕਲ: 7 ਤੋਂ 15 ਦਿਨਾਂ ਦੇ ਛੋਟੇ ਟ੍ਰਿਪ ‘ਤੇ ਜਾਣ ਵਾਲੇ ਆਮ ਭਾਰਤੀ ਸੈਲਾਨੀਆਂ ‘ਤੇ ਇਸ ਦਾ ਕੋਈ ਖਾਸ ਅਸਰ ਨਹੀਂ ਪਵੇਗਾ। ਪਰ ਜੋ ਲੋਕ 2 ਮਹੀਨਿਆਂ ਦਾ ਲੰਬਾ ਪਲਾਨ ਬਣਾਉਂਦੇ ਸਨ ਜਾਂ ‘ਵਰਕ ਫ੍ਰੌਮ ਥਾਈਲੈਂਡ’ (Digital Nomads) ਦੇ ਮਕਸਦ ਨਾਲ ਜਾਂਦੇ ਸਨ, ਉਨ੍ਹਾਂ ਦੀਆਂ ਮੁਸ਼ਕਲਾਂ ਵਧਣਗੀਆਂ।
ਹੁਣ ‘Digital Arrival Card’ ਰਾਹੀਂ ਰੱਖੀ ਜਾਵੇਗੀ ਨਜ਼ਰ
ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਥਾਈਲੈਂਡ ਨੇ ਹੁਣ Thailand Digital Arrival Card ਸਿਸਟਮ ਲਾਗੂ ਕਰ ਦਿੱਤਾ ਹੈ
ਕੀ ਹੈ ਇਹ ਨਵਾਂ ਸਿਸਟਮ?
ਇਹ ਇੱਕ ਪੂਰੀ ਤਰ੍ਹਾਂ ਪੇਪਰਲੈੱਸ (ਕਾਗਜ਼ ਰਹਿਤ) ਇੰਮੀਗ੍ਰੇਸ਼ਨ ਪ੍ਰਕਿਰਿਆ ਹੈ। ਇਸ ਦੇ ਜ਼ਰੀਏ ਯਾਤਰੀਆਂ ਦਾ ਪੂਰਾ ਰਿਕਾਰਡ ਆਨਲਾਈਨ ਰਹੇਗਾ। ਇਸ ਨਾਲ ਏਅਰਪੋਰਟ ‘ਤੇ ਕਲੀਅਰੈਂਸ ਤੇਜ਼ੀ ਨਾਲ ਹੋਵੇਗੀ ਅਤੇ ਵਾਰ-ਵਾਰ ਐਂਟਰੀ ਲੈਣ ਵਾਲੇ ਸ਼ੱਕੀ ਲੋਕਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ।
ਭਾਵੇਂ ਥਾਈਲੈਂਡ ਦੀ ਆਰਥਿਕਤਾ ਸਭ ਤੋਂ ਵੱਧ ਸੈਰ-ਸਪਾਟੇ ‘ਤੇ ਨਿਰਭਰ ਹੈ, ਪਰ ਦੇਸ਼ ਦੀ ਸੁਰੱਖਿਆ ਅਤੇ ਨਿਯਮਾਂ ਨੂੰ ਬਰਕਰਾਰ ਰੱਖਣ ਲਈ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਟੂਰ ਓਪਰੇਟਰਾਂ ਮੁਤਾਬਕ ਹੁਣ ਯਾਤਰੀਆਂ ਨੂੰ ਆਪਣੀ ਰਿਟਰਨ ਟਿਕਟ ਅਤੇ ਹੋਟਲ ਬੁਕਿੰਗ ਦੇ ਦਸਤਾਵੇਜ਼ ਪਹਿਲਾਂ ਨਾਲੋਂ ਵਧੇਰੇ ਪੁਖ਼ਤਾ ਰੱਖਣੇ ਹੋਣਗੇ
#ThailandTourism #ThailandVisaUpdate #IndianTourists #BangkokPattaya #TravelNewsPunjabi #VisaFreeEntry #ThailandDigitalArrivalCard
