ਫਰੀਦਕੋਟ ‘ਚ ਬੰਬੀਹਾ ਗੈਂਗ ਦੇ ਗੈਂਗਸਟਰ ਨੇ ਪੁਲਸ ਨੂੰ ਦਿੱਤਾ ਚਕਮਾ, ਹੌਸਪੀਟਲ ਚੋ ਹੋਇਆ ਫਰਾਰ

ਫਰੀਦਕੋਟ : ਫਰੀਦਕੋਟ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਹਸਪਤਾਲ ‘ਚ ਬੰਬੀਹਾ ਗੈਂਗ ਦਾ ਗੈਂਗਸਟਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਲੱਤ ਵਿੱਚ ਗੋਲੀ ਲੱਗਣ ਕਾਰਨ ਗੈਂਗਸਟਰ ਨੂੰ ਇੱਥੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਇੱਥੇ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਦਾਖਲ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਸਿਸਟਮ ਸ਼ੱਕ ਦੇ ਘੇਰੇ ‘ਚ ਆ ਗਿਆ ਹੈ।

ਦੱਸ ਦਈਏ ਕਿ 10 ਜੁਲਾਈ ਨੂੰ ਪੁਲਿਸ ਦਾ ਵਾਂਟੇਡ ਬੰਬੀਹਾ ਗਿਰੋਹ ਦੇ ਕਾਰਕੁਨਾਂ ਨਾਲ ਮੁਕਾਬਲਾ ਹੋਇਆ ਸੀ। ਇਸ ਦੌਰਾਨ ਜਵਾਬੀ ਕਾਰਵਾਈ ਵਿੱਚ ਸੁਰਿੰਦਰਪਾਲ ਬਿੱਲਾ ਜ਼ਖ਼ਮੀ ਹੋ ਗਿਆ। ਇਸ ਕਾਰਨ ਉਸ ਨੂੰ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।