ਪੰਜਾਬ ਵਿੱਚ ਨੈਸ਼ਨਲ ਹਾਈਵੇਅ ਤੇ ਬਣੇ ਟੋਲ ਪਾਲਾਜ਼ਾ ਦਾ ਟੈਕਸ ਮਹਿੰਗਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, 1 ਅਪ੍ਰੈਲ ਤੋ ਹਰ ਛੋਟੇ-ਵੱਡੇ ਵਾਹਨਾਂ ਨੂੰ ਵਧੀਆਂ ਦਰਾਂ ਦੇ ਹਿਸਾਬ ਨਾਲ ਟੈਕਸ ਦੇਣਾ ਪਵੇਗਾ। ਟੈਕਸ ਵਿੱਚ 5 ਤੋ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਵਧੀਆ ਹੋਈਆ ਦਰਾਂ 31 ਮਾਰਚ ਤੋ 12 ਵਜੇ ਤੋ ਬਾਅਦ ਲਾਗੂ ਹੋ ਜਾਣਗੀਆਂ। ਹੁਣ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਹੈ ਅਤੇ 1 ਅਪ੍ਰੈਲ ਤੋ 105 ਰੁਪਏ ਹੋ ਜਾਵੇਗਾ। ਜਦਕਿ ਵੱਡੇ ਵਾਹਨਾਂ ਲਈ 210 ਰੁਪਏ ਦੀ ਜਗ੍ਹਾਂ 220 ਰੁਪਏ ਦੇਣਗੇ ਪੈਣਗੇ।
