80 ਸਾਲਾ ਬਜ਼ੁਰਗ ਦੀਆ ਰੀਲਾਂ ਦੇਖ 34 ਸਾਲਾ ਔਰਤ ਦੇ ਬੈਠੀ ਦਿਲ, ਕਰਵਾ ਲਿਆ ਵਿਆਹ

ਇਹ ਸਹੀ ਹੀ ਕਿਹਾ ਗਿਆ ਹੈ ਕਿ ਪਿਆਰ ਉਮਰ, ਰੰਗ ਜਾਂ ਜਾਤ-ਧਰਮ ਨਹੀਂ ਵੇਖਦਾ। ਦਿਲ ਕਿਸੇ ‘ਤੇ ਵੀ ਆ ਸਕਦਾ ਹੈ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮਗਰੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ 34 ਸਾਲ ਦੀ ਔਰਤ ਨੇ ਇੱਕ 80 ਸਾਲ ਦੇ ਬਜ਼ੁਰਗ ਨੂੰ ਆਪਣਾ ਦਿਲ ਦੇ ਦਿੱਤਾ।

ਬਜ਼ੁਰਗ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਉਸ ਦੀਆਂ ਰੀਲਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇੰਸਟਾਗ੍ਰਾਮ ‘ਤੇ ਉਸ ਦੀਆਂ ਰੀਲਾਂ ਦੇਖ ਕੇ 34 ਸਾਲਾ ਔਰਤ ਨੂੰ ਬਜ਼ੁਰਗ ਵਿਅਕਤੀ ਨਾਲ ਪਿਆਰ ਹੋ ਗਿਆ ਅਤੇ ਔਰਤ ਨੇ ਬਜੁਰਗ ਨਾਲ ਵਿਆਹ ਕਰਵਾਉਣ ਦਾ ਫੈਸਲਾ ਵੀ ਕਰ ਲਿਆ। ਇਹਨਾਂ ਦੋਨਾ ਦਾ ਵਿਆਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਾਲੂਰਾਮ ਦਾ ਇੱਕ ਪੁੱਤਰ ਅਤੇ ਤਿੰਨ ਧੀਆਂ ਹਨ। ਸਾਰੇ ਵਿਆਹੇ ਹੋਏ ਹਨ ਅਤੇ ਵੱਖਰੇ ਰਹਿੰਦੇ ਹਨ ਅਤੇ ਪਤਨੀ ਦੀ ਵੀ ਮੌਤ ਹੋ ਚੁਕੀ ਹੈ। ਇਸ ਤੋਂ ਬਾਅਦ ਪਿੰਡ ਦਾ ਹੀ ਇਕ ਨੌਜਵਾਨ ਵਿਸ਼ਨੂੰ ਗੁਰਜਰ ਉਸ ਦਾ ਦੋਸਤ ਬਣ ਗਿਆ। ਜਿਸਨੇ ਮਜਾਕ ਮਜਾਕ ਵਿੱਚ ਹੀ ਬਜੁਰਗ ਦੇ ਨਾਲ ਰੀਲ ਬਣਾਈ ਸੀ ਅਤੇ ਉਸਦੀ ਰੀਲ ਇੰਨੀ ਵਾਇਰਲ ਹੋ ਗਈ ਕਿ ਸਾਰੇ ਉਸਨੂੰ ਜਾਨਣ ਲੱਗ ਪਏ।

ਜਿਸਦੇ ਕਾਰਣ ਨੌਜ਼ਵਾਨ ਨੇ ਬਜੁਰਗ ਨੂੰ ਨਾਲ ਲੈ ਕੇ ਰੀਲਾ ਬਨਾਉਣੀਆ ਸ਼ੁਰੂ ਕਰ ਦਿੱਤੀਆ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਉਸ ਦੀ ਮੁਲਾਕਾਤ ਮਹਾਰਾਸ਼ਟਰ ਦੇ ਅਮਰਾਵਤੀ ਦੀ ਰਹਿਣ ਵਾਲੀ ਆਪਣੇ ਤੋਂ ਅੱਧੀ ਉਮਰ ਦੀ ਸ਼ੀਲਾ ਇੰਗਲ ਨਾਲ ਹੋਈ। ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਗੱਲਬਾਤ ਦੌਰਾਨ ਬਾਲੂਰਾਮ ਆਪਣੇ ਦੋਸਤ ਵਿਸ਼ਨੂੰ ਨੂੰ ਦੱਸਦਾ ਅਤੇ ਉਹ ਜੋ ਵੀ ਕਹਿੰਦਾ ਵਿਸ਼ਨੂੰ ਲਿਖ ਦਿੰਦਾ। ਗੱਲਾਂ ਕਰਦੇ ਹੋਏ ਸ਼ੀਲਾ ਅਤੇ ਬਾਲੂਰਾਮ ਦੋਹਾਂ ਦੇ ਮਨਾਂ ਦੇ ਵਿਚਾਰ ਮਿਲਣ ਲੱਗੇ। ਉਨ੍ਹਾਂ ਦੀ ਗੱਲਬਾਤ ਪਿਆਰ ਵਿੱਚ ਬਦਲ ਗਈ। ਪਿਆਰ ਇੰਨਾ ਵਧਿਆ ਕਿ ਸ਼ੀਲਾ ਮਹਾਰਾਸ਼ਟਰ ਤੋਂ ਕਰੀਬ 600 ਕਿਲੋਮੀਟਰ ਦੂਰ ਤੋਂ ਬਾਲੂਰਾਮ ਪਹੁੰਚ ਗਈ।

ਸੋਮਵਾਰ 1 ਅਪ੍ਰੈਲ ਨੂੰ ਦੋਵਾਂ ਨੇ ਪਹਿਲਾਂ ਸੁਸਨੇਰ ਪਹੁੰਚ ਕੇ ਕੋਰਟ ਮੈਰਿਜ ਕੀਤੀ, ਫਿਰ ਉਨ੍ਹਾਂ ਨੇ ਕੋਰਟ ਕੰਪਲੈਕਸ ‘ਚ ਸਥਿਤ ਮੰਦਰ ‘ਚ ਇਕ-ਦੂਜੇ ਨੂੰ ਹਾਰ ਪਾ ਕੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਇਆ ਅਤੇ ਬਾਕੀ ਦੀ ਜ਼ਿੰਦਗੀ ਇਕੱਠੇ ਰਹਿਣ ਦੀ ਸਹੁੰ ਵੀ ਖਾਧੀ। ਦੋਵੇਂ ਆਪਣੇ ਵਿਆਹ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਮਿਲਵਾਉਣ ਵਾਲਾ ਵਿਸ਼ਨੂੰ ਗੁਰਜਰ ਵੀ ਇਸ ਪ੍ਰੇਮ ਕਹਾਣੀ ਤੋਂ ਬਹੁਤ ਖੁਸ਼ ਹੈ।

Tags :