ਪਤੀ ਨੇ ਕਰਜਾ ਚੁੱਕ ਪਤਨੀ ਨੂੰ ਬਣਾਇਆ ਸਿਪਾਹੀ, ਹੁਣ ਕਿਸੇ ਹੋਰ ਨਾਲ ਕਰਵਾਉਣ ਜਾ ਰਹੀ ਹੈ ਵਿਆਹ

ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਪਤੀ ਨੇ 6 ਸਾਲ ਦੀ ਮਿਹਨਤ ਅਤੇ ਕਰਜ਼ਾ ਲੈ ਕੇ ਪਤਨੀ ਨੂੰ ਸਿਪਾਹੀ ਬਣਾਇਆ। ਪਰ ਸਭ ਕੁਝ ਭੁੱਲ ਕੇ ਪਤਨੀ ਬੇਵਫ਼ਾ ਹੋ ਗਈ ਅਤੇ ਉਸਨੂੰ ਕਿਸੇ ਹੋਰ ਵਿਅਕਤੀ ਨਾਲ ਪਿਆਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਤੀ ਦੇ ਲੱਖਾਂ ਪਿਆਰ-ਸਤਿਕਾਰ ਤੋਂ ਬਾਅਦ ਵੀ ਦੋਸ਼ੀ ਪਤਨੀ ਆਪਣੇ ਪ੍ਰੇਮੀ ਨਾਲ ਮੰਗਣੀ ਕਰਕੇ ਹੁਣ ਵਿਆਹ ਕਰਵਾ ਰਹੀ ਹੈ। ਅਜਿਹੇ ‘ਚ ਪੀੜਤ ਪਤੀ ਨੇ ਐੱਸਪੀ ਸਿਧਾਰਥ ਸ਼ੰਕਰ ਮੀਨਾ ਨੂੰ ਸ਼ਿਕਾਇਤ ਕਰਕੇ ਬਿਨਾਂ ਤਲਾਕ ਦਿੱਤੇ ਵਿਆਹ ਕਰਨ ‘ਤੇ ਕਾਰਵਾਈ ਦੀ ਮੰਗ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਉਨਾਵ ਦੇ ਅਚਲਗੰਜ ਥਾਣਾ ਖੇਤਰ ਦੇ ਪਿੰਡ ਭੂਨੀਖੇੜਾ ਨਿਵਾਸੀ ਵਿਜੇਪਾਲ ਸਿੰਘ ਦਾ ਵਿਆਹ ਮਾਖੀ ਥਾਣਾ ਖੇਤਰ ਦੇ ਬੇਲਸੀ ਪਿੰਡ ਨਿਵਾਸੀ ਛਾਇਆ ਸਿੰਘ ਨਾਲ 2010 ‘ਚ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਛਾਇਆ ਸਿੰਘ ਦਾ ਸੁਪਨਾ ਸਰਕਾਰੀ ਨੌਕਰੀ ਦਾ ਸੀ, ਅਤੇ ਪਤੀ ਨੇ ਕਰਜਾ ਚੁੱਕੇ ਕੇ ਪਤਨੀ ਦਾ ਇਹ ਸੁਪਨਾ ਪੂਰਾ ਕੀਤਾ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਉਸ ਨੇ ਆਪਣੀ ਪਤਨੀ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਲਈ ਪੜ੍ਹਾਈ ਸ਼ੁਰੂ ਕਰਵਾ ਦਿੱਤੀ। ਉਸਦੇ ਪਤੀ ਅਨੁਸਾਰ ਛਾਇਆ ਸਿੰਘ ਨੇ 16 ਜੁਲਾਈ ਨੂੰ ਆਪਣੇ ਪ੍ਰੇਮੀ ਨਾਲ ਮੰਗਣੀ ਕਰ ਲਈ ਸੀ। ਪਤੀ ਨੇ ਪਤਨੀ ‘ਤੇ ਦੋਸ਼ ਲਗਾਇਆ ਕਿ ਉਹ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।