ਕਾਰ ਸਵਾਰ 5 ਲੜਕਿਆਂ ਨੇ ਲੜਕੀ ਨੂੰ 4 ਕਿਲੋਮੀਟਰ ਤਕ ਘਸੀਡ਼ ਦਿਤੀ ਦਰਦਨਾਕ ਮੌਤ, ਬਿਨਾਂ ਕਪੜਿਆ ਤੋਂ ਮਿਲੀ ਲੜਕੀ ਦੀ ਲਾਸ਼

ਰਾਜਧਾਨੀ ਦਿਲੀ ਵਿਚ ਨਵੇਂ ਸਾਲ ਦੇ ਜਸ਼ਨ ਦੇ ਵਿਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਸ ਦਈਏ ਕਿ ਰਾਤ ਕਰੀਬ 3 ਵਜੇ ਦੇ ਕੰਝਵਾਲਾ ਇਲਾਕੇ ਵਿਚ ਕਾਰ ਸਵਾਰ ਕਰੀਬ 5 ਲਡ਼ਕਿਆ ਨੇ ਇਕ ਲਡ਼ਕੀ ਨੂੰ ਆਪਣੀ ਕਾਰ ਤੋਂ ਕਰੀਬ 4 ਕਿਲੋਮੀਟਰ ਤਕ ਘਸੀਟਿਆ ਜਿਸਤੋਂ ਬਾਅਦ ਲਡ਼ਕੀ ਦੀ ਦਰਦਨਾਕ ਮੌਤ ਹੋ ਗਈ। ਜਦੋਂ ਪੁਲਿਸ ਨੇ ਆ ਕੇ ਦੇਖਿਆ ਤਾਂ ਲਡ਼ਕੀ ਪੂਰੀ ਖੂਨ ਨਾਲ ਲਥਪਥ ਹੋਈ ਪਈ ਸੀ ਅਤੇ ਉਸਦੇ ਸਰੀਰ ਤੇ ਕਪਡੇ ਨਹੀਂ ਸਨ। ਦਸਿਆ ਜਾ ਰਿਹਾ ਹੈ ਕਿ ਲਡ਼ਕੀ ਵਿਆਹਾ ਅਤੇ ਹੋਰ ਸਮਾਰੋਹ ਵਿਚ ਕੰਮ ਕਰਿਆ ਕਰਦੀ ਸੀ ਜਿਸ ਕਰਕੇ ਉਹ ਕਿਸੇ ਫੰਕਸ਼ਨ ਤੋਂ ਘਰ ਵਾਪਿਸ ਆ ਰਹੀ ਸੀ। ਪੁਲਿਸ ਵਲੋਂ ਜਾਂਚ ਕਰਨ ਤੇ ਪਤਾ ਚਲਿਆ ਕਿ 23 ਸਾਲਾਂ ਲਡ਼ਕੀ ਸਕੂਟੀ ਤੇ ਆਪਣੇ ਘਰ ਵਾਪਿਸ ਜਾ ਰਹੀ ਸੀ ਅਤੇ ਇਸ ਦੋਰਾਨ ਇਹ ਹਾਦਸਾ ਵਾਪਰਿਆ। ਇਸ ਦੋਰਾਨ ਲਡ਼ਕੀ ਦੇ ਸਰੀਰ ਤੇ ਕਈ ਸਟਾਂ ਵੀ ਲਗੀਆ ਹਨ ਜਿਸਤੋਂ ਬਾਅਦ ਉਸਦੀ ਦਰਦਨਾਕ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਲਡ਼ਕੀ ਨੂੰ ਬਡੀ ਬੇਰਹਿਮੀ ਨਾਲ ਘਸੀਡ਼ਨ ਤੋਂ ਬਾਅਦ ਲਡ਼ਕੀ ਦੇ ਪੈਰ ਗਾਇਬ ਹੋ ਚੁਕੇ ਸਨ। ਪੁਲਿਸ ਨੇ ਗੰਭੀਰਤਾ ਨਾਲ ਜਾਂਚ ਕਰਨ ਤੋਂ 5 ਲਡ਼ਕਿਆ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਉਹਨਾਂ ਦੀ ਕਾਰ ਵੀ ਜ਼ਬਤ ਕਰ ਲਈ ਹੈ। ਪੁਲਿਸ ਵਲੋਂ ਲਡ਼ਕਿਆ ਤੋਂ ਪੁਛਗਿਛ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦੀ ਮੁਖ ਵਜਹ ਕੀ ਸੀ ਜਾਂ ਫਿਰ ਲਡ਼ਕਿਆ ਨੇ ਸ਼ਰਾਬ ਪੀਤੀ ਹੋਈ ਸੀ।

Tags :