ਕਰਨਾਟਕ: ਤਾਮਿਲਨਾਡੂ ਦੇ ਵੇਲੋਰ ਤੋਂ ਸ਼ਨੀਵਾਰ ਨੂੰ ਪੁਲਿਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ। ਆਰੋਪੀ ਭਾਸਕਰ ਅਤੇ ਉਸ ਦੀ ਪਤਨੀ ਸਿੰਧੂਜਾ ਤੇ 8 ਜੁਲਾਈ ਨੂੰ 2.5 ਲੱਖ ਰੁਪਏ ਤੋਂ ਵੱਧ ਕੀਮਤ ਟਮਾਟਰ ਅਗਵਾ ਕਰਨ ਦਾ ਦੋਸ਼ ਹੈ। ਉਨ੍ਹਾ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲਕੇ ਕਿਸਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹਾਲਾਂਕਿ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਕੋਲ ਪੈਸੇ ਨਹੀਂ ਹਨ, ਤਾਂ ਉਨ੍ਹਾਂ ਨੇ 2.5 ਟਨ ਟਮਾਟਰਾਂ ਨਾਲ ਭਰੇ ਟਰੱਕ ਨੂੰ ਹਾਈਜੈਕ ਕਰ ਲੀਤਾ।
ਉਨ੍ਹਾਂ ਨੇ ਟਮਾਟਰਾਂ ਨੂੰ ਮੰਡੀ ਵਿੱਚ ਵੇਚ ਕੇ ਪੈਸੇ ਵੰਡ ਲਏ ਤੇ ਫੇਰ ਕਿਸੇ ਹੋਰ ਵਾਹਨ ਵਿਚ ਫਰਾਰ ਹੋ ਗਏ। ਕਿਸਾਨ ਮਲੇਸ਼ ਨੇ ਕਰਨਾਟਕ ਦੇ ਚਿਤਰਦੁਰਗਾ ਜ਼ਿਲੇ ਦੇ ਹਿਰੀਯੂਰ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਦੋਸ਼ੀਆਂ ਦਾ ਪਤਾ ਲਗਾਉਣ ਲਈ 20 ਮੈਂਬਰੀ ਵਿਸ਼ੇਸ਼ ਟੀਮ ਬਣਾਈ ਗਈ ਸੀ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਜੋੜੇ ਨੂੰ ਫੜ ਲਿਆ ਹੈ ਪਰ ਸਾਥੀਆਂ ਦੀ ਭਾਲ ਕਰ ਰਹੀ ਹੈ।
