ਜਿਸ ਪਿਸਟਲ ਨਾਲ ਅਤੀਕ ਨੂੰ ਮਾਰਿਆ ਉਸੇ ਪਿਸਟਲ ਨਾਲ ਸਿੱਧੂ ਮੂਸੇਵਾਲਾ ਦਾ ਕੀਤਾ ਸੀ ਕਤਲ

ਮਾਫੀਆ ਡੌਨ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਅਹਿਮਦ ਦਾ ਸ਼ਰੇਆਮ ਹੋ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸਤੋ ਬਾਅਦ ਪੁਲਿਸ ਵੱਲੋ ਮੌਕੇ ਤੇ ਹੀ 3 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ । ਇਸ ਹੱਤਿਆਕਾਂਡ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਇਸ ਕਤਲ ਵਿੱਚ ਵਰਤੀ ਗਈ ਜਿਗਾਨਾ ਮੇਡ ਪਿਸਟਲ ਦੀ ਭਾਰਤ ਵਿੱਚ ਵਿਕਰੀ ਨਹੀਂ ਹੁੰਦੀ ਅਤੇ ਨਾ ਹੀ ਇਸਦਾ ਲਾਇਸੈਂਸ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਇਸ ਪਿਸਟਲ ਨਾਲ ਹੀ ਸਿੱਧੂ ਮੂਸਵਾਲਾ ਦਾ ਕਤਲ ਕੀਤਾ ਗਿਆ ਸੀ । ਜਿਗਾਨਾ ਮੇਡ ਪਿਸਟਲ ਦਾ ਨਿਰਮਾਣ ਤੁਰਕੀ ਵਿੱਚ ਹੁੰਦਾ ਹੈ। ਇਸ ਪਿਸਟਲ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਲਿਆਦਾ ਜਾਂਦਾ ਹੈ। ਭਾਰਤ ਵਿੱਚ ਇਸਦੀ ਸਪਲਾਈ ਡ੍ਰੋਨ ਰਾਹੀ ਪਾਕਿਸਤਨਾਲ ਦੇ ਜ਼ਰੀਏ ਹੁੰਦੀ ਹੈ। ਇਸ ਪਿਸਟਲ ਦੀ ਕੀਮਤ ਲਗਭਗ ੫-6 ਲੱਖ ਦੱਸੀ ਜਾ ਰਹੀ ਹੈ। ਇਹ ਪਿਸਟਲ ਪੂਰੀ ਤਰਾ ਨਾਲ ਆਟੋਮੈਟਿਕ ਹੈ ਲਗਾਤਾਰ ਫਾਇਰਿੰਗ ਕਰ ਸਕਦਾ ਹੈ ਜੱਦ ਤੱਕ ਮੈਗਜ਼ੀਨ ਖਾਲੀ ਨਹੀਂ ਹੁੰਦਾਤੇ ਇਹ ਸਭ ਤੋਂ ਖ਼ਤਰਨਾਕ ਪਿਸਟਲਾਂ ਚੋਂ ਇੱਕ ਹੈ

Tags :