ਅੰਮ੍ਰਿਤਸਰ ਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਹਰਮਿੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਹਾਦੀਪ ਸਿੰਘ ਜਦੋ ਦਰਬਾਰ ਸਾਹਿਬ ਤੋ ਘਰ ਪਰਤ ਰਹੇ ਸਨ ਤਾ ਉਹਨਾਂ ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ । ਜਾਣਕਾਰੀ ਅਨੁਸਾਰ, ਇਸ ਦੋਰਾਨ ਮਹਾਦੀਪ ਸਿੰਘ ਦੀ ਕਾਰ ਦੇ ਸ਼ੀਸ਼ੇ ਤੋੜਨ ਦੀ ਵੀਡੀਓ ਸਾਹਮਣੇ ਆਈ ਹੈ।
ਜਿਸ ਵੇਲੇ ਮਹਾਦੀਪ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋ ਆਪਣੇ ਬਚਾਅ ਵਿੱਚ ਤਲਵਾਰ ਵੀ ਕੱਢੀ ਗਈ ਜਿਸਤੋਂ ਬਾਅਦ ਲੋਕਾਂ ਨੇ ਵਿੱਚ ਆ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ।
