SGPC ਪ੍ਰਧਾਨਗੀ ਚੋਣਾਂ ‘ਚ ਹਰਜਿੰਦਰ ਸਿੰਘ ਧਾਮੀ ਨੇ 104 ਵੋਟਾਂ ਨਾਲ ਮਾਰੀ ਬਾਜ਼ੀ, ਬੀਬੀ ਜਗੀਰ ਕੌਰ ਨੂੰ ਦਿੱਤੀ ਮਾਤ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਦੇ ਅਹੁਦੇ ਲਈ ਅੱਜ (9 ਨਵੰਬਰ) ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਚੋਣ ਪ੍ਰਕਿਰਿਆ ਹੋਈ। ਚੋਣਾਂ ਵਿਚ 104 ਵੋਟਾਂ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜੀਤ ਹੋਈ ਹੈ ਤੇ ਉਹ ਇਕ ਵਾਰ ਫੇਰ SGPC ਪ੍ਰਧਾਨ ਬਣ ਗਏ ਹਨ। ਧਾਮੀ ਦੇ ਮੁਕਾਬਲੇ ਵਿਚ ਖੜੀ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ।

ਦੱਸ ਦਇਏ ਕਿ SGPC ਪ੍ਰਧਾਨ ਦਾ ਨਾਂ ਦਾ ਫੈਸਲਾ ਬੈਲੇਟ ਪੇਪਰ ਰਾਹੀਂ ਹੋਇਆ। ਐੱਸਜੀਪੀਸੀ ਦੇ 157 ਮੈਂਬਰ ਨੇ ਵੋਟ ਕਰਕੇ ਹਰਜਿੰਦਰ ਸਿੰਘ ਧਾਮੀ ਨੂੰ ਹੀ SGPC ਦਾ ਅਗਲਾ ਪ੍ਰਧਾਨ ਚੁਣਿਆ ਹੈ। ਇਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ।