ਹੈਰਾਨੀਜਨਕ ਦਾਅਵਾ: 45 ਦਿਨਾਂ ਵਿੱਚ ਭੀਖ ਮੰਗ ਔਰਤ ਬਣੀ ਲੱਖਪਤੀ

ਇੰਦੌਰ ਦੀ ਰਹਿਣ ਵਾਲੀ ਔਰਤ ਦਾ ਕਹਿਣਾ ਹੈ ਕਿ ਉਸਨੇ 45 ਦਿਨਾਂ ਵਿੱਚ ਭੀਖ ਮੰਗ ਕੇ ਢਾਈ ਲੱਖ ਰੁਪਏ ਇਕੱਠੇ ਕੀਤੇ ਹਨ। ਦਰਅਸਲ ਇਸ ਔਰਤ ਅਤੇ ਉਸਦੀ ਧੀ ਨੂੰ ਇਕ ਆਪਰੇਸ਼ਨ ਦੌਰਾਨ ਰੈਸਕਿਊ ਕੀਤਾ ਗਿਆ ਸੀ, ਪਰ ਜਦੋਂ ਔਰਤ ਨੇ ਭੀਖ ਨਾਲ ਹੋਈ ਆਪਣੀ ਕਮਾਈ ਦੱਸੀ ਤਾਂ ਪੁਲਿਸ ਹੈਰਾਨ ਰਹਿ ਗਈ।

ਔਰਤ ਨੇ ਦੱਸਿਆ ਕਿ ਉਸ ਨੇ 45 ਦਿਨਾਂ ਵਿੱਚ 2.5 ਲੱਖ ਰੁਪਏ ਕਮਾ ਲਏ, ਜਿਹਨਾ ਵਿੱਚੋ ਉਸਨੇ ਇੱਕ ਲੱਖ ਰੁਪਏ ਰਾਜਸਥਾਨ ਵਿੱਚ ਆਪਣੇ ਘਰ ਭੇਜ ਦਿੱਤੇ ਅਤੇ ਬੈਂਕ ਵਿੱਚ 50 ਹਜ਼ਾਰ ਰੁਪਏ ਦੀ ਐਫ.ਡੀ. ਕਰਵਾਈ।

ਪੁੱਛਗਿੱਛ ਦੌਰਾਨ ਔਰਤ ਕੋਲੋਂ 19 ਹਜ਼ਾਰ 200 ਰੁਪਏ ਬਰਾਮਦ ਹੋਏ ਜੋ ਉਸਨੇ ਪਿਛਲੇ 7 ਦਿਨਾਂ ‘ਚ ਕਮਾਏ ਸਨ। ਔਰਤ ਨੇ ਪੁੱਛਗਿੱਛ ਦੌਰਾਨ ਕਈ ਹੋਰ ਵੀ ਖੁਲਾਸੇ ਕੀਤੇ ਹਨ। ਉਸਨੇ ਦੱਸਿਆ ਕਿ ਰਾਜਸਥਾਨ ਦੇ ਉਸਦੇ ਪਿੰਡ ਤੋਂ 100 ਤੋਂ ਵੱਧ ਲੋਕ ਭੀਖ ਮੰਗਣ ਆਏ ਸਨ। ਉਹ ਲੋਕ ਅਜੇ ਵੀ ਭੀਖ ਮੰਗਦੇ ਹਨ ਅਤੇ ਜਦੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਲੁਕ ਜਾਂਦੇ ਹਨ।

Tags :