ਸਿੱਧੂ ਮੂਸੇਵਾਲਾ ਅੱਦ ਵੀ ਕਈ ਲੋਕਾ ਦੇ ਦਿਲਾ ਤੇ ਰਾਜ ਕਰ ਰਿਹਾ ਹੈ। ਮੂਸੇਵਾਲਾ ਵੱਲੋ ਖਰੀਦੀ ਗਈ ਘੜੀ ਉਸਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੂੰ ਜਿੱਥੇ ਖੁਸ਼ੀ ਮਿਲੀ ਉਥੇ ਹੀ ਦੁਖ ਵੀ ਜ਼ਾਹਰ ਕੀਤਾ । ਕਿਉਂਕਿ ਉਸ ਘੜੀ ਨੂੰ ਪਹਿਨਣ ਵਾਲਾ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਖੁਸ਼ੀ ਇਸ ਲਈ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮਨਪਸੰਦ ਘੜੀ ਮਿਲ ਗਈ।
ਮਾਪਿਆਂ ਨੇ ਇਹ ਘੜੀ ਮੂਸੇਵਾਲਾ ਦੇ ਬੁੱਤ ਦੀ ਗੁੱਟ ਨੂੰ ਬੰਨ੍ਹ ਦਿੱਤੀ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਇਹ ਘੜੀ ਆਸਟ੍ਰੇਲੀਆ ਦੇ ‘ਹਾਊਸ ਆਫ਼ ਖਾਲਸਾ’ ਤੋਂ ਖਰੀਦੀ ਸੀ । ਇਹ ਘੜੀ ਉਸਨੇ ਆਪਣੇ ਦੋਸਤ ਰਾਹੀਂ ਸਾਲ 2021 ਵਿੱਚ ਆਰਡਰ ਕੀਤੀ ਸੀ। ਪਰ ਜਦੋਂ ਤੱਕ ਉਹ ਇਸ ਦੁਨੀਆਂ ਉੱਤੇ ਸੀ ਤਾਂ ਉਸ ਤੱਕ ਇਹ ਘੜੀ ਨਹੀਂ ਪਹੁੰਚ ਸਕੀ ।
ਪਰ ਹੁਣ ਸਿੱਧੂ ਮੂਸੇਵਾਲਾ ਦੇ ਸ਼ੋਅ ਦੇ ਪ੍ਰਬੰਧਕ ਗੁਰਦੇਵ ਸਿੰਘ ਨੇ ਇਹ ਘੜੀ ਭੇਜੀ ਹੈ। ਦਰਅਸਲ ਗੁਰਦੇਵ ਸਿੰਘ ਨੇ ਸਿੱਧੂ ਦੇ ਲੇਜ਼ਰ ਪ੍ਰਿੰਟ ਵਾਲੀਆਂ 3 ਘੜੀਆਂ ਕੋਰੀਅਰ ਰਾਹੀਂ ਭੇਜੀਆਂ ਹਨ।
