ਪੁਤਿਨ ਨੂੰ ਮਿਲਣ ਰੁਸ ਜਾਣਗੇ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ 15 ਅਗਸਤ ਨੂੰ ਹੋਣ ਵਾਲੀ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪਹਿਲਾਂ ਇਹ ਰਿਪੋਰਟਾਂ ਆਈਆਂ ਸਨ ਕਿ ਇਹ ਮੀਟਿੰਗ ਅਲਾਸਕਾ ਵਿੱਚ ਹੋਵੇਗੀ, ਪਰ ਟਰੰਪ ਨੇ ਹੁਣ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਉਹ ਪੁਤਿਨ ਨਾਲ ਮਹੱਤਵਪੂਰਨ ਮੀਟਿੰਗ ਕਰਨ ਲਈ ਰੂਸ ਜਾ ਰਹੇ ਹਨ

ਟਰੰਪ ਦੇ ਰੂਸ ਜਾਣ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਭਾਰੀ ਤੌਰ ‘ਤੇ ਟਰੋਲਿੰਗ ਹੋਈ, ਕਿਉਂਕਿ ਉਨ੍ਹਾਂ ਦੇ ਗੁੰਝਲਦਾਰ ਬਿਆਨ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਆਪਣੀ ਗਲਤੀ ਠੀਕ ਕਰਦੇ ਹੋਏ ਕਿਹਾ ਕਿ ਪੁਤਿਨ ਅਮਰੀਕਾ ਆ ਰਹੇ ਹਨ, ਨਾ ਕਿ ਉਹ ਰੂਸ ਜਾ ਰਹੇ ਹਨ

ਇਹ ਮੀਟਿੰਗ ਦੋਵਾਂ ਨੇਤਾਵਾਂ ਵਿਚਕਾਰ ਰੂਸ ਅਤੇ ਯੂਕਰੇਨ ਵਿਚਕਾਰ ਇੱਕ ਮਹੱਤਵਪੂਰਨ ਅਮਨ ਸਮਝੌਤੇ ‘ਤੇ ਚਰਚਾ ਕਰਨ ਲਈ ਨਿਯਤ ਕੀਤੀ ਗਈ ਹੈ ਤੇ ਪੂਰੀ ਦੁਨੀਆ ਤੇ’ ਇਸਤੇ ਨਜ਼ਰ ਰਹੇਗੀ

#TrumpPutin

#TrumpPutinMeeting

#TrumpInRussia

#PutinInUSA

#TrumpVsPutin

#TrumpPutinSummit

#TrumpPutin2025

#RussiaUkrainePeace