ਭਾਰਤੀ ਪਰਬਤਾਰੋਹੀ ਬਲਜੀਤ ਕੌਰ ਜੋ ਕਿ 7,300 ਮੀਟਰ ਦੀ ਉਚਾਈ ਉੱਪਰ ਜ਼ਿੰਦਾ ਮਿਲੀ ਹੈ। ਪਹਿਲਾ ਖਬਰ ਉੱਠ ਰਹੀ ਸੀ ਕਿ ਬਲਜੀਤ ਕੌਰ ਦੀ ਮੌਤ ਹੋ ਚੁੱਕੀ ਹੈ ਪਰ ਜਿਸਤੋ ਬਾਅਦ ਲਗਾਤਾਰ ਬਚਾਅ ਕਾਰਜ ਜਾਰੀ ਸੀ। ਇਕ ਮੁਹਿੰਮ ਦੇ ਪ੍ਰਬੰਧਕ ਨੇ ਦੱਸਿਆ ਕਿ ਮਾਊਂਟ ਅੰਨਪੂਰਨਾ ਉਤੇ ਕੈਂਪ 4 ਤੋਂ ਲਾਪਤਾ ਹੋਈ ਭਾਰਤੀ ਮਹਿਲਾ ਪਰਬਤਾਰੋਹੀ ਜ਼ਿੰਦਾ ਮਿਲ ਗਈ ਹੈ। ਜਾਣਕਾਰੀ ਮਿਲੀ ਹੈ ਕਿ ਇਕ ਹਵਾਈ ਖੋਜ ਟੀਮ ਨੇ ਬਲਜੀਤ ਕੌਰ ਨੂੰ ਲੱਭ ਲਿਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਉਸ ਨੂੰ ਉੱਚ ਕੈਂਪ ਤੋਂ ਏਅਰਲਿਫਟ ਕਰਨ ਲਈ ਬਚਾਅ ਕਾਰਜ ਸ਼ੂਰੂ ਕਰਨ ਦੀ ਤਿਆਰੀ ਕਰ ਰਹੇ ਹਾਂ। ਏਰੀਅਲ ਸਰਚ ਟੀਮ ਦੁਆਰਾ ਬਲਜੀਤ ਨੂੰ ਕੈਂਪ IV ਵੱਲ ਇਕੱਲੇ ਉਤਰਦੇ ਦੇਖਿਆ ਗਿਆ ਹੈ। ਦੱਸ ਦਈਏ ਕਿ ਬਲਜੀਤ ਕੌਰ ਵਿਸ਼ਵ ਰਿਕਾਰਡ ਬਣਾਉਣ ਵਾਲੀ ਭਾਰਤੀ ਮਹਿਲਾ ਪਰਬਤਾਰੋਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਉਸ ਸਮੇਂ ਲਾਪਤਾ ਹੋ ਗਈ ਜਦੋਂ ਉਹ ਚੋਟੀ ਉਤੇ ਚੜ੍ਹ ਕੇ ਵਾਪਸ ਉਤਰ ਰਹੀ ਸੀ। ਉਨ੍ਹਾਂ ਨੇ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਚੋਟੀ ਨੂੰ ਫਤਿਹ ਕੀਤਾ ਸੀ।
