ਬੀਤੇ ਦਿਨੀਂ ਪੰਜਾਬ ਦੇ ਮਸ਼ਹੂਰ ਸਿੰਗਰ ਕਰਨ ਔਜਲਾ ਵੱਲੋ ਇੱਕ ਸ਼ੋਅ ਲਗਾਇਆ ਗਿਆ ਸੀ। ਇਸ ਸ਼ੋ ਵਿੱਚ ਓਹਨਾਂ ਦੇ ਨਾਲ ਸ਼ੈਰੀ ਮਾਨ ਵੀ ਸਨ। ਇਸ ਸ਼ੋ ਦੀ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕਰਨ ਔਜਲਾ ਮੂਸੇਵਾਲ ਦੇ ਗੁਨਾਹਗਾਰ ਨਾਲ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਦਸ ਦਈਏ ਕਿ ਸ਼ੋ ਵਿੱਚ ਔਜਲਾ ਦੇ ਨਾਲ ਅਨਮੋਲ ਬਿਸ਼ਨੋਈ ਨਜ਼ਰ ਆਇਆ ਹੈ ਹੋ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਹੈ। ਵੀਡਿਉ ਵਾਇਰਲ ਹੋਣ ਤੇ ਔਜਲਾ ਨੇ ਆਪਣੀ ਸਫਾਈ ਦਿੱਤੀ ਹੈ। ਔਜਲਾ ਨੇ ਕਿਹਾ ਕਿ ਮੇਰਾ ਇਸ ਸ਼ਖਸ ਦੇ ਨਾਲ ਕੋਈ ਸਬੰਧ ਨਹੀਂ ਹੈ।