ਤੀਜੇ T20 ’ਚ ਭਾਰਤੀ ਬੱਲੇਬਾਜ਼ਾਂ ਦਾ ਤੂਫ਼ਾਨ! ਨਿਊਜ਼ੀਲੈਂਡ ਖ਼ਿਲਾਫ਼ 6 ਓਵਰਾਂ ’ਚ ਬਣਾਈਆਂ 118 ਦੌੜਾਂ

ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ T20 ਸੀਰੀਜ਼ ਦੇ ਤੀਜੇ ਮੁਕਾਬਲੇ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਖੇਡ ਦਿਖਾਈ। ਮੈਚ ਦੇ ਸ਼ੁਰੂਆਤੀ ਛੇ ਓਵਰਾਂ ਵਿੱਚ ਭਾਰਤੀ ਟੀਮ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਂਦਿਆਂ ਗੇਂਦਬਾਜ਼ਾਂ ’ਤੇ ਦਬਾਅ ਬਣਾ ਦਿੱਤਾ।

ਮੈਚ ਦੇ ਲਾਈਵ ਸਕੋਰ ਮੁਤਾਬਕ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ’ਤੇ 198 ਦੌੜਾਂ ਬਣਾਈਆਂ। ਇਸਦੇ ਜਵਾਬ ਵਿੱਚ ਭਾਰਤੀ ਟੀਮ ਨੇ 7.3 ਓਵਰਾਂ ਤੱਕ ਇੱਕ ਵਿਕਟ ਗੁਆ ਕੇ 148 ਦੌੜਾਂ ਬਣਾ ਲਈਆਂ ਸਨ।

ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਪਾਰੀ

ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਸਿਰਫ਼ 27 ਗੇਂਦਾਂ ਵਿੱਚ 92 ਦੌੜਾਂ ਦੀ ਸ਼ਾਨਦਾਰ ਖੇਡ ਨਾਬਾਦ ਨੇ, ਉਨ੍ਹਾਂ ਦੀ ਇਸ ਪਾਰੀ ਨੇ ਮੈਚ ਦਾ ਰੁਖ਼ ਭਾਰਤ ਵੱਲ ਮੋੜ ਦਿੱਤਾ। ਦੂਜੇ ਪਾਸੇ, ਸੁਰਯਾਵੰਸ਼ੀ 19 ਗੇਂਦਾ ਚ’ 45 ਰਨ ਬਣਾਕੇ OUT ਹੋ ਗਏ ਨੇ, ਜਦਕਿ Sanju Samson ਕ੍ਰੀਜ਼ ’ਤੇ ਮੌਜੂਦ ਸਨ।

ਲਾਈਵ ਸਕੋਰ ਅਨੁਸਾਰ ਭਾਰਤ ਨੂੰ ਜਿੱਤ ਲਈ 12.3 ਓਵਰਾਂ ਵਿੱਚ 51 ਦੌੜਾਂ ਦੀ ਲੋੜ ਸੀ। ਪੰਜ ਮੈਚਾਂ ਦੀ ਇਸ ਸੀਰੀਜ਼ ਵਿੱਚ ਭਾਰਤ ਪਹਿਲਾਂ ਹੀ 2-0 ਨਾਲ ਅੱਗੇ ਚੱਲ ਰਿਹਾ ਸੀ।

ਭਾਰਤੀ ਬੱਲੇਬਾਜ਼ਾਂ ਦੇ ਇਸ ਹਮਲਾਵਰ ਅੰਦਾਜ਼ ਨੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵਧਾ ਦਿੱਤਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਸਨ ਕਿ ਭਾਰਤੀ ਟੀਮ ਕਿੰਨੀ ਜਲਦੀ ਟੀਚਾ ਹਾਸਲ ਕਰਦੀ ਹੈ